ਕੌਣ ਸੀ ਵਿਗਿਆਨ ਦੀ ਧਾਰਾ ਨੂੰ ਉਲਟਾਉਣ ਵਾਲਾ ਭੌਤਿਕ ਵਿਗਿਆਨੀ

TeamGlobalPunjab
2 Min Read

-ਅਵਤਾਰ ਸਿੰਘ

1905 ਦਾ ਸਾਲ ਵਿਗਿਆਨ ਦੇ ਇਤਿਹਾਸ ਵਿੱਚ ਇਕ ਕਿਰਸ਼ਮਾ ਸੀ ਜਦੋਂ 26 ਸਾਲ ਦੇ ਨੌਜਵਾਨ ਦੇ ਲਿਖੇ ਚਾਰ ਲੇਖਾਂ ਨੇ ਵਿਗਿਆਨ ਦੀ ਧਾਰਾ ਨੂੰ ਉਲਟਾ ਕੇ ਰੱਖ ਦਿੱਤਾ। ਅਲਬਰਟ ਆਈਨਸਟਾਈਨ ਦਾ ਇਹ ਲੇਖ ਜਰਮਨ ਭਾਸ਼ਾ ਦੇ ਰਸਾਲੇ ਵਿੱਚ ਛਪੇ। ਇਹ ਚਾਰੇ ਲੇਖ ਵਿਗਿਆਨਕ ਸਿਧਾਂਤ ਠੋਸ ਦੀ ਬੁਨਿਆਦ ਸਨ। ਸਟਾਈਨ ਨੇ ਪਹਿਲਾ ਲੇਖ 17 ਮਾਰਚ 1905, ਦੂਜਾ 11 ਮਈ, ਤੀਜਾ 30 ਜੂਨ ਤੇ ਚੌਥਾ 27 ਸਤੰਬਰ ਨੂੰ ਲਿਖਿਆ। ਜਿਨ੍ਹਾਂ ਨੇ ਵਿਦਿਅਕ ਅਦਾਰਿਆਂ ਅੰਦਰ ਨਵੀਂ ਬਹਿਸ ਛੇੜ ਦਿੱਤੀ, ਜਿਸ ਨਾਲ ਉਸਦਾ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।

1921 ਵਿਚ ਭੌਤਿਕ ਵਿਗਿਆਨ ਦੇ ਖੇਤਰ ਵਿਚ “ਪ੍ਰਕਾਸ਼ ਦਾ ਸਰੋਤ ਕੁਝ ਵੀ ਹੋਵੇ ਪਰਤੂੰ ਪ੍ਰਕਾਸ਼ ਦੀ ਗਤੀ ਸਾਰੇ ਪਾਸੇ ਇਕ ਹੀ ਹੋਵੇਗੀ” ਦੇ ਸਿਧਾਂਤ ਲਈ ਨੋਬਲ ਇਨਾਮ ਮਿਲਿਆ।

ਲੋਕਾਂ ਨੂੰ ਸਿਧਾਂਤ ਸਮਝਾਉਣ ਲਈ ਉਸਨੂੰ ਲੈਕਚਰ ਦੇਣ ਜਾਣਾ ਪੈਂਦਾ ਸੀ ਤੇ ਇਹ ਲੈਕਚਰ ਉਸਦੇ ਡਰਾਈਵਰ ਨੂੰ ਚੇਤੇ ਹੋ ਗਿਆ।ਉਨਾਂ ਦਿਨਾਂ ਵਿਚ ਬਹੁਤ ਘਟ ਲੋਕ ਉਸਨੂੰ ਪਛਾਣਦੇ ਸਨ ਤੇ ਇਕ ਥਾਂ ਉਨਾਂ ਡਰਾਇਵਰ ਨੂੰ ਲੈਕਚਰ ਦੇਣ ਲਈ ਮਨਾ ਲਿਆ।ਉਸਨੇ ਇਕ ਇਕ ਸ਼ਬਦ ਉਸਦੇ ਲੈਕਚਰ ਦਾ ਸੁਣਾ ਦਿਤਾ।ਏਨੇ ਨੂੰ ਇਕ ਵਿਅਕਤੀ ਸ਼ੱਕ ਪੈਣ ‘ਤੇ ਉਸਨੂੰ ਖੜਾ ਹੋ ਕੇ ਸਵਾਲ ਕਰਨ ਲੱਗਾ ਤਾਂ ਅਸਲੀ ਡਰਾਇਵਰ ਕਹਿਣ ਲੱਗਾ ਇਸਦਾ ਜੁਆਬ ਤਾਂ ਮੇਰਾ ਡਰਾਇਵਰ ਦੇ ਸਕਦਾ ਹੈ, ਇਹ ਕਹਿ ਕੇ ਉਹ ਪਿਛੇ ਜਾ ਬੈਠਾ।

- Advertisement -

ਉਹ ਅਮਰੀਕਾ ਦੇ ਕੁਝ ਹੀ ਬੁੱਧੀਜੀਵੀਆਂ ਵਿਚੋਂ ਸਨ ਜਿਨਾਂ ਕਮਿਉਨਿਜ਼ਮ ਵਿਰੋਧੀ ਕੂੜ ਪ੍ਰਚਾਰ ਦੀ ਵਿਰੋਧ ਕੀਤਾ।ਸਾਪੇਖਤਾ ਸਿਧਾਂਤ ਦੇ ਮੋਢੀ ਆਈਨਸਟਾਈਨ ਦਾ ਜਨਮ 14 ਮਾਰਚ 1879 ਨੂੰ ਯਹੂਦੀ ਪਰਿਵਾਰ ‘ਚ ਜਰਮਨੀ ਦੇ ਉਲਮ ਸ਼ਹਿਰ ਵਿਖੇ ਹੋਇਆ।ਜਰਮਨੀ ਦੇ ਨਾਜ਼ੀਵਾਦ ਕਾਰਣ ਦੇਸ਼ ਛੱਡਣਾ ਪਿਆ। ਉਸ ਨੇ 300 ਤੋਂ ਵੱਧ ਵੱਖ ਵੱਖ ਵਿਸ਼ਿਆਂ ‘ਤੇ ਲੇਖ ਲਿਖੇ।19-4-1955 ਨੂੰ ਖੂਨ ਦੀ ਨਾੜੀ ਫਟਣ ਕਾਰਨ ਜਿੰਦਗੀ ਨੂੰ ਅਲਵਿਦਾ ਕਹਿ ਗਿਆ।

Share this Article
Leave a comment