App Platforms
Home / North America / ਬਰੈਂਪਟਨ ਸੜ੍ਹਕ ਹਾਦਸੇ ’ਚ 17 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਬਰੈਂਪਟਨ ਸੜ੍ਹਕ ਹਾਦਸੇ ’ਚ 17 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਬਰੈਂਪਟਨ: ਬੀਤੇ ਦਿਨੀਂ ਬਰੈਂਪਟਨ ਦੇ ਕੈਸਲਮੋਰ ਇਲਾਕੇ ’ਚ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ‘ਚ 17  ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੀ ਰਾਤ 11 ਵਜੇ ਮੈਕਵੀਨ ਅਤੇ ਡਾਵਿੰਚੀ ਸਟ੍ਰੀਟ ਨੇੜੇ ਵਾਪਰਿਆ ਜਿਸ ‘ਚ ਮਸ਼ਹੂਰ ਸਪ੍ਰੈਂਜਾ ਬੈਂਕੁਇਟ ਹਾਲ ਦੇ ਮਾਲਕ ਬਿੱਲਾ ਸਿੱਧੂ ਦੇ ਬੇਟੇ ਜੈ ਸਿੱਧੂ ਨੇ ਦਮ ਤੋੜ ਦਿੱਤਾ। ਰਿਪੋਰਟਾਂ ਮੁਤਾਬਕ ਮੈਕਵੀਨ ਡਰਾਈਵ ‘ਤੇ ਜੈ ਦੀ ਗੱਡੀ ਕੰਟ੍ਰੋਲ ਤੋਂ ਬਾਹਰ ਹੋ ਕੇ ਰੁੱਖ ਨਾਲ ਜਾ ਟਕਰਾਈ ਜਿੱਥੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੁਖਦਾਈ ਖ਼ਬਰ ਮਿਲਣ ਤੋਂ ਬਾਅਦ ਪੂਰੀ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਹੈ ਕੈਨੇਡਾ ਅਤੇ ਪੰਜਾਬ ਦੇ ਵੱਖ-ਵੱਖ ਸਿਆਸੀ ਆਗੂਆਂ ਵਲੋਂ ਪਰਿਵਾਰ ਨਾਲ ਦੁੱਖ ਵੰਡਾਇਆ ਜਾ ਰਿਹਾ ਹੈ। ਲੰਬੇ ਸਮੇਂ ਤੋਂ ਮੀਡੀਆ ’ਚ ਜਾਣੇ ਪਹਿਚਾਣੇ ਰਣਧੀਰ ਰਾਣਾ ਸਿੱਧੂ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ 10 ਕੁ ਮਿੰਟ ਪਹਿਲਾਂ ਹੀ ਆਪਣੇ ਭਾਣਜੇ ਜੈ ਸਿੱਧੂ ਨਾਲ ਗੱਲਬਾਤ ਹੋਈ ਸੀ ਤੇ ਉਹ ਕਹਿ ਰਹੇ ਸੀ ਕਿ ਮੈਂ ਜਲਦੀ ਹੀ ਘਰ ਆ ਰਿਹਾ ਹਾਂ ਪਰ ਰੱਬ ਨੂੰ ਕੁਝ ਹੋਰ ਹੀ ਮੰਜ਼ੂਰ ਸੀ।

Check Also

ਕੋਰੋਨਾ ਕਾਲ ਦੌਰਾਨ ਨਹੀਂ ਹੋਣੀਆਂ ਚਾਹੀਦੀਆਂ ਚੋਣਾਂ : ਜਗਮੀਤ ਸਿੰਘ

ਦੇਸ਼ ਦੁਨੀਆਂ ਅੰਦਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ ਇਸੇ ਦਰਮਿਆਨ ਹੁਣ …

Leave a Reply

Your email address will not be published. Required fields are marked *