Breaking News

ਜਾਣੋ ਕਿਵੇਂ, ਲਗਾਤਾਰ 2 ਹਾਰਾਂ ਤੋਂ ਬਾਅਦ ਵੀ ਟੀਮ ਇੰਡੀਆ ਪਹੁੰਚ ਸਕਦੀ ਹੈ ਫਾਈਨਲ ‘ਚ

ਨਿਊਜ਼ ਡੈਸਕ: ਸ਼੍ਰੀਲੰਕਾ ਖਿਲਾਫ ਆਖਰੀ ਓਵਰ ‘ਚ ਮਿਲੀ ਹਾਰ ਦੇ ਨਾਲ ਹੀ ਟੀਮ ਇੰਡੀਆ ਲਈ ਏਸ਼ੀਆ ਕੱਪ ‘ਚ ਅੱਗੇ ਦਾ ਸਫਰ ਕਾਫੀ ਮੁਸ਼ਕਿਲ ਹੋ ਗਿਆ ਹੈ। ਟੀਮ ਇੰਡੀਆ ਨੂੰ ਸੁਪਰ 4 ਵਿੱਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲਾਂ ਪਾਕਿਸਤਾਨ ਤੋਂ ਹਾਰ ਚੁੱਕੀ ਭਾਰਤੀ ਟੀਮ ਨੂੰ ਹੁਣ ਸ਼੍ਰੀਲੰਕਾ ਨੇ 6 ਵਿਕਟਾਂ ਨਾਲ ਹਰਾਇਆ ਹੈ। ਇਸ ਹਾਰ ਨਾਲ ਭਾਰਤੀ ਟੀਮ ਏਸ਼ੀਆ ਕੱਪ ਤੋਂ ਲਗਭਗ ਬਾਹਰ ਹੋ ਗਈ ਹੈ। ਪਰ ਸਵਾਲ ਇਹ ਹੈ ਕਿ ਕੀ ਟੀਮ ਇੰਡੀਆ ਕੋਲ ਅਜੇ ਵੀ ਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਦਾ ਅਜਿਹਾ ਮੌਕਾ ਹੈ?

ਫਾਈਨਲ ‘ਚ ਪਹੁੰਚਣ ਲਈ ਟੀਮ ਇੰਡੀਆ ਨੂੰ ਅਫਗਾਨਿਸਤਾਨ ਖਿਲਾਫ ਆਪਣਾ ਆਖਰੀ ਮੈਚ ਵੱਡੇ ਫਰਕ ਨਾਲ ਜਿੱਤਣਾ ਹੋਵੇਗਾ। ਅੱਜ ਅਫਗਾਨਿਸਤਾਨ ਦੀ ਟੀਮ ਨੂੰ ਪਾਕਿਸਤਾਨ ਨੂੰ ਮਾਤ ਦੇ ਅਤੇ ਫਿਰ ਸ਼੍ਰੀਲੰਕਾ ਨੂੰ  ਆਪਣੇ ਤੀਜੇ ਮੈਚ ‘ਚ ਪਾਕਿਸਤਾਨ ‘ਤੇ ਜਿੱਤ ਦਰਜ ਕਰ ਲਵੇ। ਯਾਨੀ ਜੇਕਰ ਪਾਕਿਸਤਾਨ ਆਪਣੇ ਬਾਕੀ ਦੋ ਮੈਚ ਹਾਰ ਜਾਂਦਾ ਹੈ ਅਤੇ ਭਾਰਤ ਅਫਗਾਨਿਸਤਾਨ ਨੂੰ ਹਰਾਉਂਦਾ ਹੈ ਤਾਂ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਨਾਂ ਦੋ-ਦੋ ਅੰਕ ਹੋ ਜਾਣਗੇ ਅਤੇ ਫਿਰ ਮਾਮਲਾ ਨੈੱਟ ਰਨ ਰੇਟ ‘ਤੇ ਅਟਕ ਜਾਵੇਗਾ। ਦੂਜੇ ਪਾਸੇ ਜੇਕਰ ਪਾਕਿਸਤਾਨ ਜਿੱਤਦਾ ਹੈ ਤਾਂ ਭਾਰਤ ਦਾ ਬਾਹਰ ਹੋਣਾ ਯਕੀਨੀ ਹੈ। ਹੁਣ ਅਜਿਹੇ ‘ਚ ਅੱਜ ਦੇ ਮੈਚ ‘ਤੇ ਕਾਫੀ ਕੁਝ ਨਿਰਭਰ ਕਰਦਾ ਹੈ।

ਭਾਰਤ ਦੀਆਂ ਮੁਸੀਬਤਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਜੇਕਰ ਪਾਕਿਸਤਾਨੀ ਟੀਮ ਅਫਗਾਨਿਸਤਾਨ ਤੋਂ ਹਾਰ ਵੀ ਜਾਂਦੀ ਹੈ ਤਾਂ ਟੀਮ ਇੰਡੀਆ ਨੂੰ ਫਿਰ ਤੋਂ ਇਕ ਹੋਰ ਮੈਚ ਦਾ ਇੰਤਜ਼ਾਰ ਕਰਨਾ ਪਵੇਗਾ। ਇਹ ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਹੋਵੇਗਾ। ਜੇਕਰ ਸ਼੍ਰੀਲੰਕਾ ਇਹ ਮੈਚ ਜਿੱਤ ਜਾਂਦਾ ਹੈ ਤਾਂ ਉਹ ਲਗਾਤਾਰ 3 ਜਿੱਤਾਂ ਨਾਲ ਫਾਈਨਲ ‘ਚ ਪਹੁੰਚ ਜਾਵੇਗਾ। ਜਿਸ ਤੋਂ ਬਾਅਦ ਅਫਗਾਨਿਸਤਾਨ, ਪਾਕਿਸਤਾਨ ਅਤੇ ਭਾਰਤ 1-1 ਨਾਲ ਜਿੱਤਣਗੇ। ਫਿਰ ਫਾਈਨਲ ‘ਚ ਪਹੁੰਚਣ ਵਾਲੀ ਟੀਮ ਦਾ ਫੈਸਲਾ ਨੈੱਟ ਰਨ ਰੇਟ ਦੇ ਆਧਾਰ ‘ਤੇ ਕੀਤਾ ਜਾਵੇਗਾ।

ਸ਼੍ਰੀਲੰਕਾ ਤੋਂ ਸੁਪਰ-4 ‘ਚ ਪਾਕਿਸਤਾਨ ਦੀ ਲਗਾਤਾਰ ਦੂਜੀ ਹਾਰ ਤੋਂ ਬਾਅਦ ਹੁਣ ਭਾਰਤ ‘ਤੇ ਏਸ਼ੀਆ ਕੱਪ ਤੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ।ਹੁਣ ਭਾਰਤ ਦੀਆਂ ਉਮੀਦਾਂ ਨੈੱਟ ਰਨ ਰੇਟ ਅਤੇ ਬਾਕੀ ਟੀਮਾਂ ਦੀ ਹਾਰ-ਜਿੱਤ ‘ਤੇ ਟਿਕੀਆਂ ਹੋਈਆਂ ਹਨ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

Asia Cup ਤੋਂ ਬਾਹਰ ਹੋਣ ਤੋਂ ਬਾਅਦ ਕੋਚ ਰਾਹੁਲ ਦ੍ਰਾਵਿੜ ਨੇ ਤੋੜੀ ਚੁੱਪੀ, ਕਿਹਾ- ‘ਮੇਰੀ ਟੀਮ ਖਰਾਬ ਨਹੀਂ’

ਨਿਊਜ਼ ਡੈਸਕ: ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਖੁਲਾਸਾ ਕੀਤਾ ਕਿ ਟੀਮ ਦਾ ਮਾਹੌਲ …

Leave a Reply

Your email address will not be published. Required fields are marked *