IND vs PAK: ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਹੋਰ ਮੁਕਾਬਲਾ

Rajneet Kaur
1 Min Read

ਨਿਊਜ਼ ਡੈਸਕ: ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ‘ਚ 4 ਸਤੰਬਰ ਨੂੰ ਇਕ ਵਾਰ ਫਿਰ ਸੁਪਰ-4 ਮੈਚ ਖੇਡਿਆ ਜਾਵੇਗਾ। ਭਾਰਤ ਨੇ ਪਾਕਿਸਤਾਨ ਅਤੇ ਹਾਂਗਕਾਂਗ ‘ਤੇ ਲਗਾਤਾਰ ਜਿੱਤ ਦਰਜ ਕਰਕੇ ਏਸ਼ੀਆ ਕੱਪ ਸੁਪਰ-4 ਲਈ ਕੁਆਲੀਫਾਈ ਕਰ ਲਿਆ ਹੈ।

ਹੁਣ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਗਰੁੱਪ ਗੇੜ ਦੇ ਆਖਰੀ ਮੈਚ ‘ਚ ਹਾਂਗਕਾਂਗ ‘ਤੇ 155 ਦੌੜਾਂ ਦੀ ਵੱਡੀ ਜਿੱਤ ਦਰਜ ਕਰਕੇ ਸੁਪਰ-4 ‘ਚ ਜਗ੍ਹਾ ਬਣਾ ਲਈ ਹੈ। ਪਾਕਿਸਤਾਨ ਟੀਮ ਨੇ 194 ਦੌੜਾਂ ਦਾ ਟੀਚਾ ਦੇਣ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਹਾਂਗਕਾਂਗ ਨੂੰ ਸਿਰਫ਼ 38 ਦੌੜਾਂ ‘ਤੇ ਢੇਰ ਕਰ ਦਿੱਤਾ। ਇਸ ਤੋਂ ਇਲਾਵਾ ਭਾਰਤ, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਪਹਿਲਾਂ ਹੀ ਟੀ-20 ਟੂਰਨਾਮੈਂਟ ਦੇ ਸੁਪਰ-4 ‘ਚ ਪਹੁੰਚ ਚੁੱਕੇ ਹਨ। ਜੇਕਰ ਟੀਮ ਇੰਡੀਆ  ਇਸ ਮੈਚ ਨੂੰ ਜਿਤ ਦੀ ਹੈ ਤਾਂ ਫਾਈਨਲ ‘ਚ ਪਹੁੰਚ ਜਾਵੇਗੀ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment