ਦੁਨੀਆਂ ਦੀ ਸਭ ਤੋਂ ਵੱਡੀ ਰਗਬੀ ਬਾਲ ਦਾ ਨਾਮ ਗਿੰਨੀਜ਼ ਬੁੱਕ ‘ਚ ਦਰਜ਼, ਜਲੰਧਰ ਦਾ ਵਧਿਆ ਮਾਣ

TeamGlobalPunjab
2 Min Read

ਜਲੰਧਰ : ਦੁਨੀਆਂ ਵਿੱਚ ਕੋਈ ਵੀ ਅਜਿਹੀ ਚੀਜ਼ ਜਿਹੜੀ ਆਪਣੇ ਆਪ ਵਿੱਚ ਕੋਈ ਰਿਕਾਰਡ ਕਾਇਮ ਕਰਦੀ ਹੈ ਭਾਵ ਜਿਸ ਵਰਗੀ ਕੋਈ ਚੀਜ਼ ਨਹੀਂ ਹੁੰਦੀ ਹੈ ਉਸ ਦਾ ਨਾਮ ਗਿੰਨੀਜ਼ ਬੁੱਕ ‘ਚ ਸ਼ਾਮਲ ਕੀਤਾ ਜਾਂਦਾ ਹੈ। ਹੁਣ ਗਿੰਨੀਜ਼ ਬੁੱਕ ਵਿੱਚ ਆਪਣਾ ਨਾਮ ਬਣਾਇਆ ਹੈ ਇੱਕ ਰਗਬੀ ਬਾਲ ਨੇ।

ਜੀ ਹਾਂ ਦੁਨੀਆਂ ਦੀ ਸਭ ਤੋਂ ਵੱਡੀ ਰਗਬੀ ਬਾਲ ਹੋਣ ਦਾ ਖਿਤਾਫ ਇੰਗਲੈਂਡ ਅੰਦਰ ਮਾਲਟਨ ਦੇ ਸੈਂਟ੍ਰਲ ਪਾਰਕ ‘ਚ ਦਿੱਤਾ ਗਿਆ ਹੈ। ਇਸ ਰਗਬੀ ਬਾਲ ਦੀ ਖਾਸੀਅਤ ਇਹ ਹੈ ਕਿ ਇਹ ਰਗਬੀ ਬਾਲ ਇੱਕ ਅਜਿਹੀ ਖੇਡ ਇੰਡਸਟਰੀ ਨੇ ਬਣਾਈ ਜਿਹੜੀ ਕਿ ਭਾਰਤ ਨਾਲ ਸਬੰਧਤ ਹੈ।

 

- Advertisement -

 

 

ਦਰਅਸਲ ਖੇਡ ਇੰਡਸਟਰੀ ਨਾਲ ਸਬੰਧਤ ਪਰਿਵਾਰ ਦਾ ਇੱਕ ਮੈਂਬਰ ਇੰਗਲੈਂਡ ਰਹਿੰਦਾ ਹੈ ਅਤੇ ਉੱਥੇ ਹੀ ਉਸ ਦੀ ਇੱਕ ਫੈਕਟਰੀ ਹੈ ਪਰ ਇਸ ਦਾ ਬਾਕੀ ਪਰਿਵਾਰ ਜਲੰਧਰ ‘ਚ ਰਹਿੰਦਾ ਹੈ ਅਤੇ  ਉਹ ਵੀ ਊਸ਼ਾ ਇੰਟਰਨੈਸ਼ਨਲ ਦੇ ਨਾਂ ‘ਤੇ ਕੰਮ ਕਰ ਰਿਹਾ ਹੈ।

- Advertisement -

ਜਾਣਕਾਰੀ ਮੁਤਾਬਿਕ ਇੰਨੀ ਦਿਨੀਂ ਊਸ਼ਾ ਇੰਟਰਨੈਸ਼ਨਲ ਕੰਪਨੀ ਦੇ ਮੈਂਬਰ ਵੀ ਇੰਗਲੈਂਡ ਗਏ ਹੋਏ ਹਨ ਅਤੇ ਇਸੇ ਮੌਕੇ ਹੀ ਉਨ੍ਹਾਂ ਦੇ ਭਰਾ ਦੀ ਕੰਪਨੀ ਏਰਾਮਿਸ ਰਗਬੀ ਨੇ ਗਿੰਨੀਜ਼ ਬੁੱਕ ‘ਚ ਆਪਣੀ ਜਗ੍ਹਾ ਬਣਾਈ ਹੈ।

ਦੱਸ ਦਈਏ ਕਿ ਇਹ ਦੁਨੀਆਂ ਦੀ ਸਭ ਤੋਂ ਵੱਡੀ ਬਾਲ ਹੈ ਅਤੇ ਇਹ 5.98 ਮੀਟਰ ਲੰਬੀ ਅਤੇ 3.7 ਮੀਟਰ ਇਸ ਦਾ ਘੇਰਾ ਹੈ। ਇੰਨੀ ਵੱਡੀ ਇਸ ਬਾਲ ਨੂੰ ਆਪਣੀ ਸਹੀ ਥਾਂ ‘ਤੇ ਰੱਖਣ ਲਈ ਹੈਲੀਕਪਟਰ ਦੀ ਮਦਦ ਲਈ ਗਈ ਹੈ। ਇੱਥੇ ਜੇਕਰ ਇਸ ਤੋਂ ਪਹਿਲਾਂ ਵਾਲੀ ਸਭ ਤੋਂ ਵੱਡੀ ਰਗਬੀ ਬਾਲ ਦੀ ਗੱਲ ਕਰੀਏ ਤਾਂ ਉਹ 4.7 ਮੀਟਰ ਲੰਬੀ ਸੀ।

Share this Article
Leave a comment