ਟੀ ਬੈਗ ਤੁਹਾਡੀ ਚਾਹ ‘ਚ ਛੱਡ ਰਿਹੈ ਅਰਬਾਂ ਨੈਨੋਪਲਾਸਟਿਕ ਕਣ

TeamGlobalPunjab
2 Min Read

ਟੋਰਾਂਟੋ: ਜੇਕਰ ਤੁਸੀਂ ਵੀ ਟੀ ਬੈਗ ਵਾਲੀ ਚਾਹ ਦਾ ਸੇਵਨ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਤੇ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਇੱਕ ਨਵੇਂ ਅਧਿਐਨ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਲਾਸਟਿਕ ਟੀ ਬੈਗ ਤੁਹਾਡੀ ਚਾਹ ‘ਚ ਮਾਈਕਰੋਸਕੋਪਿਕ ਜਾਂ ਨੈਨੋ-ਆਕਾਰ ਦੇ ਲੱਖਾਂ ਪਲਾਸਟਿਕ ਕਣਾਂ ਨੂੰ ਤੁਹਾਡੇ ਅੰਦਰ ਪਹੁੰਚਾ ਸਕਦੇ ਹਨ।

ਵਾਤਾਵਰਣ ਸਾਈਂਸ ਤੇ ਟੈਕਨਾਲੋਜੀ ਦੀ ਜਰਨਲ ‘ਚ ਪ੍ਰਕਾਸ਼ਿਤ ਇਕ ਅਧਿਐਨ ‘ਚ ਇਹ ਕਿਹਾ ਗਿਆ ਹੈ ਕਿ ਇਨ੍ਹਾਂ ਸੂਖਮ ਕਣਾਂ ਨੂੰ ਸਰੀਰ ਅੰਦਰ ਲੈਣ ਨਾਲ ਇਸ ਦਾ ਸਾਡੇ ਸਰੀਰ ‘ਤੇ ਕਿਵੇਂ ਪ੍ਰਭਾਵ ਪੈਂਦਾ ਹੈ ਇਸ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪਲਾਸਟਿਕ ਦਿਨੋਂ-ਦਿਨ ਛੋਟੇ-ਛੋਟੇ ਕਣਾਂ ‘ਚ ਟੁੱਟਦਾ ਰਹਿੰਦਾ ਹੈ। ਇਹ ਪਲਾਸਟਿਕ ਦੇ ਕਣ 100 ਨੈਨੋਮੀਟਰ ਤੋਂ ਘੱਟ ਆਕਾਰ ਦੇ ਹੁੰਦੇ ਹਨ। ਤੁਲਨਾ ਕਰਨ ਲਈ ਤੁਹਾਨੂੰ ਦੱਸ ਦੇਈਏ ਕਿ ਮਨੁੱਖੀ ਵਾਲਾਂ ਦਾ ਵਿਆਸ ਲਗਭਗ 75 ਹਜ਼ਾਰ ਨੈਨੋਮੀਟਰ ਹੁੰਦਾ ਹੈ।

ਕੀ ਇਹ ਮਨੁੱਖਾਂ ਲਈ ਹਾਨੀਕਾਰਕ ਹੈ?
ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਵਾਤਾਵਰਣ, ਪਾਣੀ ਅਤੇ ਭੋਜਨ ਦੀ ਲੜੀ ‘ਚ ਮੌਜੂਦ ਮਾਈਕਰੋਸਕੋਪਿਕ ਕਣਾਂ ਦਾ ਪਤਾ ਲਗਾਇਆ ਹੈ, ਪਰ ਹਾਲੇ ਤਕ ਇਹ ਪਤਾ ਨਹੀਂ ਲਗ ਸਕਿਆ ਹੈ ਕਿ, ਕੀ ਇਹ ਮਨੁੱਖਾਂ ਲਈ ਨੁਕਸਾਨਦੇਹ ਹਨ ਜਾਂ ਨਹੀਂ। ਖੋਜਕਰਤਾ ਨਤਾਲੀ ਤੁਫੇਂਕਜੀ ਅਤੇ ਉਸ ਦੇ ਸਹਿਯੋਗੀ ਇਹ ਜਾਣਨਾ ਚਾਹੁੰਦੇ ਸਨ ਕਿ, ਕੀ ਪਲਾਸਟਿਕ ਦੀ ਚਾਹ ਦੀਆਂ ਥੈਲੀਆਂ ਪੀਣ ਵਾਲੇ ਪਦਾਰਥਾਂ ‘ਚ ਮਾਈਕਰੋਸਕੋਪਿਕ ਕਣਾਂ ਨੂੰ ਛੱਡਦੀਆਂ ਹਨ। ਖੋਜਕਰਤਾਵਾਂ ਨੇ ਉਨ੍ਹਾਂ ਦੇ ਵਿਸ਼ਲੇਸ਼ਣ ਲਈ ਚਾਰ ਵੱਖ-ਵੱਖ ਕਿਸਮਾਂ ਦੇ ਟੀ ਬੈਗ ਖਰੀਦੇ।

ਅਰਬਾਂ ਮਾਈਕਰੋਪਲਾਸਟਿਕ ਕਣ ਚਾਹ ਤੱਕ ਪਹੁੰਚਦੇ ਹਨ
ਉਨ੍ਹਾਂ ਨੇ ਪੈਕਟ ‘ਚੋਂ ਚਾਹ ਪੱਤੀ ਕੱਢ ਕੇ ਉਸ ਨੂੰ ਧੋ ਲਿਆ ਅਤੇ ਫਿਰ ਇਸਦਾ ਪ੍ਰਯੋਗ ਕੀਤਾ। ਇਲੈਕਟ੍ਰੋਨ ਮਾਈਕਰੋਸਕੋਪੀ ਦੀ ਵਰਤੋਂ ਕਰਦਿਆਂ, ਟੀਮ ਨੇ ਪਾਇਆ ਕਿ ਇੱਕ ਪਲਾਸਟਿਕ ਚਾਹ ਬੈਗ ਉਬਾਲ ਦੇ ਤਾਪਮਾਨ ‘ਤੇ ਪਾਣੀ ਵਿੱਚ ਲਗਭਗ 11.6 ਬਿਲੀਅਨ ਮਾਈਕਰੋਪਲਾਸਟਿਕ ਅਤੇ 3.1 ਅਰਬ ਨੈਨੋਪਲਾਸਟਿਕ ਕਣਾਂ ਨੂੰ ਛੱਡਦਾ ਹੈ।

Share this Article
Leave a comment