ਦੇਸੀ ਘਿਓ ਦੀ ਪੈਰਾਂ ‘ਤੇ ਮਾਲਿਸ਼ ਕਰਨ ਨਾਲ ਹੋਣਗੇ ਇਹ ਫਾਈਦੇ

Rajneet Kaur
3 Min Read

ਨਿਊਜ਼ ਡੈਸਕ: ਸਾਡੇ ਵਿੱਚੋਂ ਬਹੁਤ ਸਾਰੇ ਲੋਕ ਚਮੜੀ ਦੀ ਸੁੰਦਰਤਾ ਲਈ ਬਹੁਤ ਸਾਰੇ ਯਤਨ ਕਰਦੇ ਹਨ। ਜੇਕਰ ਅਸੀਂ ਇਹ ਕਹੀਏ ਕਿ ਤੁਹਾਡੀ ਚਮੜੀ ਦਾ ਸਬੰਧ ਪੈਰਾਂ ਦੇ ਤਲੇ ਨਾਲ ਹੈ, ਤਾਂ ਸ਼ਾਇਦ ਇਸ ‘ਤੇ ਵਿਸ਼ਵਾਸ ਕਰਨਾ ਔਖਾ ਹੋਵੇਗਾ। ਕਈ ਸਕਿਨ ਕੇਅਰ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਦੇਸੀ ਘਿਓ ਨਾਲ ਪੈਰਾਂ ਦੇ ਤਲਵਿਆਂ ਦੀ ਮਾਲਿਸ਼ ਕਰੀਏ ਤਾਂ ਚਿਹਰੇ ‘ਤੇ ਜ਼ਬਰਦਸਤ ਗਲੋ ਆ ਸਕਦੀ ਹੈ। ਇਹ ਆਯੁਰਵੈਦਿਕ ਇਲਾਜ ਦਾ ਤਰੀਕਾ ਹੈ ਜੋ ਸਦੀਆਂ ਤੋਂ ਵਰਤਿਆ ਜਾ ਰਿਹਾ ਹੈ। ਅਜਿਹਾ ਕਰਨ ਨਾਲ ਨਾ ਸਿਰਫ ਚਮੜੀ ਨੂੰ ਫਾਇਦਾ ਹੁੰਦਾ ਹੈ, ਸਗੋਂ ਕਈ ਹੋਰ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।

ਤੁਸੀਂ ਅਕਸਰ ਦੇਸੀ ਘਿਓ ਦਾ ਸੇਵਨ ਜ਼ਰੂਰ ਕਰਦੇ ਹੋਵੋਗੇ ਪਰ ਹਰ ਕੋਈ ਇਸ ਦੀ ਵਰਤੋਂ ਚਮੜੀ ਨੂੰ ਲਾਭ ਪਹੁੰਚਾਉਣ ਲਈ ਨਹੀਂ ਕਰਦਾ। ਆਓ ਜਾਣਦੇ ਹਾਂ ਕਿ ਜੇਕਰ ਤੁਸੀਂ ਰਾਤ ਨੂੰ ਹਲਕੇ ਹੱਥਾਂ ਨਾਲ ਪੈਰਾਂ ਦੇ ਤਲਵਿਆਂ ‘ਤੇ ਘਿਓ ਲਗਾਓ ਤਾਂ ਤੁਹਾਡੀ ਸਿਹਤ ਲਈ ਕੀ-ਕੀ ਫਾਇਦੇ ਹੋ ਸਕਦੇ ਹਨ।

ਪੈਰਾਂ ਦੇ ਤਲੇ ਦੀ ਘਿਓ ਨਾਲ ਮਾਲਿਸ਼ ਕਰਨ ਨਾਲ ਚਿਹਰੇ ‘ਤੇ ਸ਼ਾਨਦਾਰ ਚਮਕ ਆ ਸਕਦੀ ਹੈ, ਇਸ ਦੇ ਨਾਲ ਹੀ ਚਮੜੀ ਦੀਆਂ ਕਈ ਸਮੱਸਿਆਵਾਂ ਵੀ ਖਤਮ ਹੋ ਜਾਣਗੀਆਂ। 

ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਆਰਾਮ ਨਾਲ ਨੀਂਦ ਨਹੀਂ ਆਉਂਦੀ, ਉਨ੍ਹਾਂ ਨੂੰ ਸੌਣ ਤੋਂ ਪਹਿਲਾਂ ਦੇਸੀ ਘਿਓ ਨਾਲ ਆਪਣੇ ਤਲਵਿਆਂ ਦੀ ਮਾਲਿਸ਼ ਕਰਨੀ ਚਾਹੀਦੀ ਹੈ।

- Advertisement -

ਜੇਕਰ ਤੁਹਾਡਾ ਜੀਵਨ ਸਾਥੀ ਸੌਂਦੇ ਸਮੇਂ ਉੱਚੀ-ਉੱਚੀ ਘੁਰਾੜੇ ਮਾਰਦਾ ਹੈ ਤਾਂ ਅੱਜ ਤੋਂ ਉਨ੍ਹਾਂ ਦੇ ਤਲਵਿਆਂ ‘ਤੇ ਘਿਓ ਲਗਾਓ।

ਜਿਹੜੇ ਲੋਕ ਬਦਹਜ਼ਮੀ ਜਾਂ ਪੇਟ ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਉਨ੍ਹਾਂ ਲਈ ਇਹ ਤਰੀਕਾ ਬਹੁਤ ਫਾਇਦੇਮੰਦ ਹੋ ਸਕਦਾ ਹੈ। 

ਜੇਕਰ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਪੈਰਾਂ ‘ਤੇ ਘਿਓ ਨਾਲ ਮਾਲਿਸ਼ ਕਰਦੇ ਹੋ, ਤਾਂ ਇਸ ਨਾਲ ਤੁਹਾਡੇ ਦਿਮਾਗ ਨੂੰ ਆਰਾਮ ਮਿਲੇਗਾ ਅਤੇ ਫਿਰ ਤਣਾਅ ਦੂਰ ਹੋਵੇਗਾ।

ਰਾਤ ਨੂੰ ਸੌਣ ਤੋਂ ਪਹਿਲਾਂ ਦੇਸੀ ਘਿਓ ਨੂੰ ਹਥੇਲੀਆਂ ‘ਚ ਰਗੜੋ ਅਤੇ ਫਿਰ ਪੈਰਾਂ ਦੇ ਤਲੀਆਂ ‘ਤੇ ਮਾਲਿਸ਼ ਕਰੋ। ਪੈਰ ਗਰਮ ਹੋਣ ਤੱਕ ਘਿਓ ਨੂੰ ਰਗੜਦੇ ਰਹੋ। ਫਿਰ ਆਰਾਮ ਨਾਲ ਸੌਂ ਜਾਓ, ਇਸ ਦਾ ਅਸਰ ਕੁਝ ਹੀ ਦਿਨਾਂ ‘ਚ ਸਾਫ ਦਿਖਾਈ ਦੇਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment