ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ‘ਚ ਭਾਰਤੀ ਰਾਜਦੂਤ ਵੱਜੋਂ ਸੰਭਾਲਿਆ ਅਹੁਦਾ

TeamGlobalPunjab
2 Min Read

ਵਾਸ਼ਿੰਗਟਨ: ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਵਿੱਚ ਭਾਰਤ ਦੇ ਨਵੇਂ ਰਾਜਦੂਤ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਹਰਸ਼ਵਰਧਨ ਸ਼੍ਰਿੰਗਲਾ ਦੀ ਥਾਂ ਲਈ ਹੈ ਇਸ ਤੋਂ ਪਹਿਲਾਂ ਸੰਧੂ ਸ੍ਰੀਲੰਕਾ ਵਿੱਚ ਭਾਰਤ ਦੇ ਰਾਜਦੂਤ ਸਨ। ਸੰਧੂ ਨੂੰ ਅਮਰੀਕਾ ਵਿੱਚ ਚਾਰ ਸਾਲ ਤੱਕ ਕੰਮ ਦੇ ਅਨੁਭਵ ਦੇ ਆਧਾਰ ‘ਤੇ ਤਵੱਜੋਂ ਦਿੱਤੀ ਗਈ ਹੈ।

ਉਹ ਸਾਲ 2013 ਤੋਂ 2017 ਤੱਕ ਵਾਸ਼ਿੰਗਟਨ ਡੀਸੀ ਵਿੱਚ ਡਿਪਟੀ ਚੀਫ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 1997 ਤੋਂ 2000 ਤੱਕ ਡਿਪਟੀ ਚੀਫ ਦੀ ਜ਼ਿੰਮੇਵਾਰੀ ਸੰਭਾਲੀ ਸੀ। ਅਮਰੀਕਾ ਵਿੱਚ ਲਗਭਗ 6 ਸਾਲ ਤੱਕ ਆਪਣੀ ਸੇਵਾ ਦੇ ਚੁੱਕੇ ਸੰਧੂ ਦੀ ਸਿਆਸਤੀ ਖੇਤਰ ਵਿੱਚ ਕਾਫ਼ੀ ਪਹਿਚਾਣ ਹੈ।

ਤਰਨਜੀਤ ਸਿੰਘ ਸੰਧੂ ਦਾ ਜਨਮ 23 ਜਨਵਰੀ ਸਾਲ 1963 ਵਿੱਚ ਪੰਜਾਬ ਵਿੱਚ ਹੋਇਆ। ਸੰਧੂ ਨੇ ਦਿੱਲੀ ਦੇ ਸਟਿਫਨ ਕਾਲਜ ਤੋਂ ਇਤਿਹਾਸ ਵਿੱਚ ਬੀ.ਏ ਆਨਰਸ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਜੇਐੱਨਯੂ ਤੋਂ ਇੰਟਰਨੈਸ਼ਨਲ ਰਿਲੇਸ਼ਨ ਵਿਸ਼ੇ ਵਿੱਚ ਐੱਮ.ਏ ਕੀਤੀ। ਤਰਨਜੀਤ ਸਿੰਘ ਸੰਧੂ ਦੀ ਪਤਨੀ ਰੀਨਤ ਸੰਧੂ ਵੀ ਇਸ ਵੇਲੇ ਇਟਲੀ ਵਿੱਚ ਭਾਰਤੀ ਰਾਜਦੂਤ ਹਨ।

ਸੰਧੂ ਜਰਮਨੀ ਦੀ ਫਰੈਂਕਫਰਟ ਸਿਟੀ ਵਿੱਚ ਸਤੰਬਰ 2011 ਤੋਂ ਜੁਲਾਈ 2013 ਤੱਕ ਭਾਰਤ ਦੇ ਕੌਂਸਲਰ ਜਨਰਲ ਸਨ। ਸੰਧੂ ਨੇ ਵੱਖ-ਵੱਖ ਵਿਦੇਸ਼ੀ ਮੰਤਰਾਲਿਆਂ ਵਿੱਚ ਕੰਮ ਕੀਤਾ ਹੈ। ਮਾਰਚ 2009 ਤੋਂ ਅਗਸਤ 2011 ਤੱਕ ਸੰਯੁਕਤ ਰਾਸ਼ਟਰ ਸੰਘ ਵਿੱਚ ਸਕੱਤਰ ।

ਸੰਧੂ ਦਿਸੰਬਰ 1995 ਤੋਂ ਮਾਰਚ 1997 ਤੱਕ ਵਿਦੇਸ਼ੀ ਮੰਤਰਾਲੇ ਦੇ ਵਿਸ਼ੇਸ਼ ਡਿਊਟੀ ‘ਤੇ ਅਧਿਕਾਰੀ ਸਨ। ਇਸ ਦੌਰਾਨ ਉਨ੍ਹਾਂ ਨੇ ਵਿਦੇਸ਼ੀ ਮੀਡੀਆ ਦੇ ਤੌਰ ‘ਤੇ ਜ਼ਿੰਮੇਵਾਰੀ ਸੰਭਾਲੀ ਸੀ।

Share this Article
Leave a comment