ਕੋਰੋਨਾਵਾਇਰਸ ਪਾਜ਼ਿਟਿਵ ਵਿਅਕਤੀ ਦੇ ਸੰਪਰਕ ‘ਚ ਆਏ WHO ਦੇ ਮੁਖੀ, ਖੁਦ ਨੂੰ ਕੀਤਾ ਇਕਾਂਤਵਾਸ

TeamGlobalPunjab
2 Min Read

ਨਿਊਜ਼ ਡੈਸਕ: ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਨੇ ਐਤਵਾਰ ਨੂੰ ਕਿਹਾ ਕਿ ਉਹ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ‘ਚ ਆਏ ਸਨ, ਜਿਸ ਦਾ ਕੋਵਿਡ – 19 ਟੈਸਟ ਪਾਜ਼ਿਟਿਵ ਆਇਆ ਸੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਠੀਕ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਦੇ ਅੰਦਰ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ।

ਟੇਡਰੋਸ ਨੇ ਇੱਕ ਟਵੀਟ ਵਿੱਚ ਕਿਹਾ, “ਮੈਨੂੰ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਦੇ ਰੂਪ ਵਿੱਚ ਪਹਿਚਾਣਿਆ ਗਿਆ ਹੈ ਜੋ ਕਿ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਮੈਂ ਠੀਕ ਹਾਂ ਤੇ ਮੇਰੇ ‘ਚ ਕੋਈ ਲੱਛਣ ਨਜ਼ਰ ਨਹੀਂ ਆ ਰਹੇ, ਪਰ ਆਉਣ ਵਾਲੇ ਦਿਨਾਂ ਲਈ ਮੈਂ ਖੁਦ ਇਕਾਂਤਵਾਸ ‘ਚ ਚਲੇ ਗਿਆ ਹਾਂ ਤੇ ਘਰ ਤੋਂ ਕੰਮ ਕਰਾਂਗਾ।

ਕੋਰੋਨਾ ਦੇਸ਼ ਅਤੇ ਦੁਨੀਆ ‘ਚੋਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਐਤਵਾਰ ਦੇ ਅੰਕੜਿਆਂ ਦਾ ਗੱਲ ਕਰੀਏ ਤਾਂ 46,964 ਨਵੇਂ COVID-19 ਸੰਕਰਮਣ ਦੇ ਨਾਲ ਭਾਰਤ ਵਿੱਚ ਕੁੱਲ ਮਾਮਲੇ 81,84,083 ਹੋ ਗਏ ਹਨ। ਇਸ ਤੋਂ ਇਲਾਵਾ 470 ਨਵੀਂਆਂ ਮੌਤਾਂ ਦੇ ਨਾਲ ਮਰਨ ਵਾਲੀਆਂ ਦਾ ਕੁਲ ਅੰਕੜਾ 1,22,111 ਹੋ ਗਿਆ ਹੈ।

Share this Article
Leave a comment