ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਘੱਟੋਂ-ਘੱਟ 6 ਹਫ਼ਤਿਆਂ ਦਾ ਲਾਕਡਾਉਨ ਜ਼ਰੂਰੀ: ਰਿਸਰਚ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਹੋਈ ਇੱਕ ਰਿਸਰਚ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਤੋਂ ਨਜਿੱਠਣ ਲਈ ਘੱਟੋਂ ਘੱਟ 6 ਹਫਤੇ ਦਾ ਲਾਕਡਾਉਨ ਜ਼ਰੂਰੀ ਹੈ। ਰਿਸਰਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੰਕਰਮਣ ਨੂੰ ਰੋਕਣ ਲਈ ਆਬਾਦੀ ਇੱਕ ਅਹਿਮ ਫੈਕਟਰ ਹੈ। ਕੋਰੋਨਾ ਨੂੰ ਕਾਬੂ ਕਰਨ ਲਈ ਘੱਟੋਂ ਘੱਟ 6 ਹਫਤੇ ਦਾ ਲਾਕਡਾਉਨ ਅਤੇ ਇਸ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣਾ ਜ਼ਰੂਰੀ ਹੈ।

ਅਮਰੀਕਾ ਵਿੱਚ ਰਿਸਰਚ ਇਸ ਹਫਤੇ ਸਾਹਮਣੇ ਆਈ ਹੈ। ਸਾਉਥ ਚਾਈਨਾ ਮਾਰਨਿੰਗ ਪੋਸਟ ਦੇ ਮੁਤਾਬਕ ਰਿਸਰਚ ਪੇਪਰ SSRN ਨਾਮ ਦੇ ਇੱਕ ਜਰਨਲ ਵਿੱਚ ਛਪਿਆ ਹੈ। ਰਿਸਰਚ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਨੇ ਮਹਾਮਾਰੀ ਦੀ ਸ਼ੁਰੂਆਤ ਵਿੱਚ ਹੀ ਇਸ ਨਾਲ ਨਜਿੱਠਣ ਲਈ ਸਖਤੀ ਕੀਤੀ ਉੱਥੇ ਸੰਕਰਮਣ ਘੱਟ ਫੈਲਿਆ। ਉਨ੍ਹਾ ਦੇਸ਼ਾਂ ਵਿੱਚ 3 ਹਫ਼ਤਿਆਂ ਤੱਕ ਮਹਾਮਾਰੀ ਦਾ ਮਾਡਰੇਟ ਰੂਪ ਵੇਖਿਆ। ਇੱਕ ਮਹੀਨੇ ਦੇ ਅੰਦਰ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕਿਆ ਅਤੇ 45 ਦਿਨਾਂ ਵਿੱਚ ਸੰਕਰਮਣ ਘੱਟ ਹੋਇਆ।

ਰਿਸਰਚ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਦੇਸ਼ਾਂ ਨੇ ਸਖਤੀ ਨਾਲ ਲਾਕਡਾਉਨ ਕੀਤਾ, ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਨੂੰ ਕਿਹਾ ਅਤੇ ਵੱਡੇ ਪੈਮਾਨੇ ‘ਤੇ ਲੋਕਾਂ ਦੇ ਸੰਕਰਮਣ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਕਵਾਰੰਟਾਇਨ ਵਿੱਚ ਭੇਜਿਆ। ਜਿਨ੍ਹਾਂ ਦੇਸ਼ਾਂ ਵਿੱਚ ਅਜਿਹੀ ਸੱਖਤੀ ਲਾਗੂ ਨਹੀਂ ਕੀਤੀ ਗਈ ਉੱਥੇ ਸੰਕਰਮਣ ਨੂੰ ਕਾਬੂ ਕਰਨ ਵਿੱਚ ਕਾਫ਼ੀ ਵਕਤ ਲੱਗਿਆ ਹੈ।

ਸਟਡੀ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਦਾ ਮਾਮਲਾ ਬਾਕੀ ਦੇਸ਼ਾਂ ਨਾਲੋਂ ਵੱਖ ਹੈ। ਇੱਥੇ ਅੱਧੇ ਰਾਜਾਂ ਨੇ ਹੀ ਕੋਰੋਨਾ ਨਾਲ ਨਜਿੱਠਣ ਵਿੱਚ ਸਖਤੀ ਵਿਖਾਈ। ਕਈ ਥਾਵਾਂ ‘ਤੇ ਦੇਰੀ ਨਾਲ ਕੋਰੋਨਾ ਨੂੰ ਰੋਕਣ ਦੇ ਇੰਤਜ਼ਾਮ ਕੀਤੇ ਗਏ। ਅਮਰੀਕਾ ਵਿੱਚ ਪਿਛਲੇ ਮਹੀਨੇ ਦੇ ਅਖੀਰ ਵਿੱਚ ਸੰਕਰਮਣ ਦੇ ਸਿਰਫ 1 ਹਜ਼ਾਰ ਮਾਮਲੇ ਹੀ ਦਰਜ ਕੀਤੇ ਗਏ ਸਨ। ਉਸ ਸਮੇਂ ਤੱਕ ਕੋਰੋਨਾ ਨਾਲ ਸਿਰਫ ਦਰਜਨਭਰ ਮੌਤਾਂ ਹੋਈਆਂ ਸਨ। ਪਿਛਲੇ ਦੋ ਹਫ਼ਤਿਆਂ ਤੋਂ ਇਸ ‘ਚ ਲਗਾਤਾਰ ਤੇਜੀ ਨਾਲ ਵਾਧਾ ਹੋ ਰਿਹਾ ਹੈ।

- Advertisement -

Share this Article
Leave a comment