ਨਿਊਜ਼ ਡੈਸਕ: ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਜੋ ਲਗਭਗ ਪੰਜ ਮਹੀਨਿਆਂ ਤੋਂ ਪੁਲਾੜ ਵਿੱਚ ਹੈ। ਉਸਨੇ ਸੰਯੁਕਤ ਰਾਜ ਅਮਰੀਕਾ (ਯੂਐਸਏ) ਅਤੇ ਦੁਨੀਆ ਭਰ ਵਿੱਚ ਤਿਉਹਾਰ ਮਨਾ ਰਹੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਸਾਂਝੇ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ ਭਾਰਤੀ ਮੂਲ ਦੀ ਪੁਲਾੜ ਯਾਤਰੀ ਨੇ ਕਿਹਾ ਕਿ ਇਸ ਸਾਲ ਉਸ ਨੂੰ ਧਰਤੀ ਤੋਂ 260 ਮੀਲ ਦੀ ਉਚਾਈ ਤੋਂ ਦੀਵਾਲੀ ਮਨਾਉਣ ਦਾ ਅਨੋਖਾ ਮੌਕਾ ਮਿਲਿਆ ਹੈ।
ਉਨ੍ਹਾਂ ਕਿਹਾ ‘ਆਈਐੱਸਐੱਸ ਵੱਲੋਂ ਸ਼ੁੱਭਕਾਮਨਾਵਾਂ। ਮੈਂ ਵ੍ਹਾਈਟ ਹਾਊਸ ਅਤੇ ਦੁਨੀਆ ਭਰ ਵਿੱਚ ਅੱਜ ਮਨਾ ਰਹੇ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦੀ ਹਾਂ। ਇਸ ਸਾਲ ਮੈਨੂੰ ਧਰਤੀ ਤੋਂ 260 ਮੀਲ ਉੱਪਰ ISS ‘ਤੇ ਦੀਵਾਲੀ ਮਨਾਉਣ ਦਾ ਅਨੋਖਾ ਮੌਕਾ ਮਿਲਿਆ ਹੈ। ਮੇਰੇ ਪਿਤਾ ਜੀ ਨੇ ਸਾਨੂੰ ਦੀਵਾਲੀ ਅਤੇ ਹੋਰ ਭਾਰਤੀ ਤਿਉਹਾਰਾਂ ਬਾਰੇ ਸਿਖਾ ਕੇ ਸਾਡੀਆਂ ਸੱਭਿਆਚਾਰਕ ਜੜ੍ਹਾਂ ਨੂੰ ਕਾਇਮ ਰੱਖਿਆ ਹੈ। ਵਿਲੀਅਮਜ਼ ਨੇ ਤਿਉਹਾਰ ਤੇ ਉਮੀਦ ਅਤੇ ਨਵੀਨੀਕਰਨ ਦੇ ਸੰਦੇਸ਼ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੀਵਾਲੀ ਖੁਸ਼ੀ ਦਾ ਸਮਾਂ ਹੈ ਕਿਉਂਕਿ ਸੰਸਾਰ ਵਿੱਚ ਚੰਗਿਆਈ ਦਾ ਬੋਲਬਾਲਾ ਹੈ।
ਵਿਲੀਅਮਜ਼ ਨੇ ਦੀਵਾਲੀ ਦੇ ਤਿਉਹਾਰਾਂ ਵਿੱਚ ਹਿੱਸਾ ਲੈਣ ਅਤੇ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਦੀਵਾਲੀ ਖੁਸ਼ੀ ਦਾ ਸਮਾਂ ਹੈ ਕਿਉਂਕਿ ਦੁਨੀਆ ‘ਚ ਚੰਗਿਆਈ ਦੀ ਜਿੱਤ ਹੁੰਦੀ ਹੈ। ਅੱਜ ਸਾਡੇ ਭਾਈਚਾਰੇ ਦੇ ਲੋਕਾਂ ਨਾਲ ਦੀਵਾਲੀ ਮਨਾਉਣ ਅਤੇ ਸਾਡੇ ਭਾਈਚਾਰੇ ਦੇ ਲੋਕਾਂ ਦੇ ਬਹੁਤ ਸਾਰੇ ਯੋਗਦਾਨਾਂ ਨੂੰ ਮਾਨਤਾ ਦੇਣ ਲਈ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦਾ ਧੰਨਵਾਦ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।