ਹਾਈ ਬਲੱਡ ਪ੍ਰੈਸ਼ਰ ਦੇ ਲੱਛਣ, ਇਹਨਾਂ ਸਮੱਸਿਆਵਾਂ ਨੂੰ ਨਾ ਕਰੋ ਨਜ਼ਰਅੰਦਾਜ਼ ;ਹੋ ਸਕਦਾ ਖ਼ਤਰਾ

Global Team
3 Min Read

ਅਕਸਰ ਅਸੀਂ ਦੇਖਦੇ ਹਾਂ ਕਿ ਵੱਧ ਰਹੇ ਬਲੱਡ ਪ੍ਰੈਸ਼ਰ ਕਾਰਨ ਵਧੇਰੇ ਸਮੱਸਿਆਵਾ ਦਾ ਸਾਹਮਣਾ ਕਰਨਾ ਪੈਦਾ ਹੈ । ਜਿਸ ਕਾਰਨ ਸਰੀਰ ਵਿਚ ਹੋਰ ਵੀ ਕਈ ਰੋਗ ਪੈਦਾ ਹੋ ਜਾਂਦੇ ਹਨ । ਮੋਟਾਪੇ , ਖਾਣ ਪੀਣ ਤੇ ਤਣਾਅ ਕਾਰਨ ਬੀ. ਪੀ . ਦੀ ਸਮਸਿਆ ਵਧੇਰੇ ਹੁੰਦੀ ਹੈ । ਸਾਹ ਚੜ੍ਹਨਾ , ਤੇ ਬੇਚੈਨੀ ਹਾਈ ਬਲੱਡ ਪ੍ਰੈਸ਼ਰ ਦੇ ਮੁੱਖ ਲੱਛਣ ਹਨ । ਹਾਈ ਬੀ .ਪੀ. ਦੇ ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼ ।
ਸਿਰ ਦਰਦ -:
ਬਲੱਡ ਪ੍ਰੈਸ਼ਰ ਵਧਣ ਨਾਲ ਪਹਿਲਾਂ ਅੱਧੇ ਸਿਰ ਵਿਚ ਦਰਦ ਹੁੰਦਾ ਹੈ । ਫਿਰ ਹੌਲੀ – ਹੌਲੀ ਪੂਰੇ ਸਿਰ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ । ਪਰ ਇਸ ਥੋੜੇ ਦਰਦ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ । ਇਹ ਗੰਭੀਰ ਸਮਸਿਆ ਬਣ ਸਕਦੀ ਹੈ । ਇਸ ਦੇ ਨਾਲ ਹੀ ਜੇਕਰ ਛਾਤੀ ਵਿਚ ਦਰਦ ਜਾਂ ਸਾਹ ਲੈਣ ਵਿਚ ਕੋਈ ਪ੍ਰੇਸ਼ਾਨੀ ਆ ਰਹੀ ਹੈ ਤਾਂ ਬਿਨਾ ਕੁੱਝ ਸੋਚੇ ਡਾਕਟਰ ਕੋਲ ਜਾਣਾ ਚਾਹੀਦਾ ਹੈ ।
ਧੁੰਦਲਾ ਨਜ਼ਰ ਆਉਣਾ -:
ਅਕਸਰ ਜਦੋ ਨਜ਼ਰ ਵਿਚ ਫ਼ਰਕ ਪੈਂਦਾ ਹੈ ਤਾਂ ਇਸ ਨੂੰ ਵਧੇਰੇ ਸਮਾਰਟ ਫੋਨ ਦੀ ਵਰਤੋਂ ਜਾ ਲੈਪਟਾਪ ਦੀ ਵਰਤੋਂ ਸਮਝਿਆ ਜਾਂਦਾ ਹੈ । ਜਿਸ ਨਾਲ ਅੱਖਾਂ ਦੀ ਰੋਸ਼ਨੀ ਘੱਟ ਹੋ ਜਾਂਦੀ ਹੈ ਪਰ ਬਲੱਡ ਪ੍ਰੈਸ਼ਰ ਵੱਧ ਜਾਣਾ ਵੀ ਅੱਖਾਂ ਤੇ ਅਸਰ ਪਾਉਂਦਾ ਹੈ । ਕਿਉਕਿ ਅੱਖਾਂ ਵਿਚ ਬਹੁਤ ਸਾਰੀਆਂ ਛੋਟੀਆਂ ਖੂਨ ਦੀਆਂ ਨਾੜੀਆਂ ਹੁੰਦੀਆਂ ਹਨ। ਇਸ ਲਈ ਜਦੋਂ ਬੀ .ਪੀ. ਹਾਈ ਹੁੰਦਾ ਹੈ ਤਾਂ ਇਹ ਇਨ੍ਹਾਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਿਸ ਕਾਰਨ ਸਾਫ ਨਜ਼ਰ ਆਉਣ ਦੀ ਬਜਾਏ ਧੁੰਦਲਾ ਨਜ਼ਰ ਆਉਣ ਦੀ ਸਮੱਸਿਆ ਹੁੰਦੀ ਹੈ।
ਨੱਕ ਵਿੱਚੋ ਖੂਨ ਆਉਣਾ -:
ਨੱਕ ਵਿੱਚੋਂ ਖੂਨ ਆਉਣ ਨੂੰ ਆਮ ਹੀ ਲਿਆ ਜਾਂਦਾ ਹੈ ਪਰ ਇਹ ਬਲੱਡ ਪ੍ਰੈਸ਼ਰ ਹਾਈ ਹੋਣ ਨਾਲ ਆਉਂਦਾ ਹੈ । ਹਾਈ ਬੀ. ਪੀ. ਤੇ ਕੰਜੈਸਟਿਵ ਹਾਰਟ ਫੇਲੀਅਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜੇਕਰ ਤੁਹਾਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।

 

Disclaimer: This content provides general information only including advice. It is in no way a substitute for qualified medical opinion. Always consult an expert or your doctor for more details. Global Punjab TV does not claim responsibility for this information.

Share this Article
Leave a comment