ਫਰੀਦਕੋਟ: ਪੰਜਾਬ ਦੇ ਫਰੀਦਕੋਟ ਵਿੱਚ ਕੋਰੋਨਾਵਾਇਰਸ ਦਾ ਸ਼ੱਕੀ ਮਾਮਲਾ ਸਾਹਮਣੇ ਆਇਆਂ ਹੈ ਡਾਕਟਰਾਂ ਨੇ ਉਸ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ। ਮਰੀਜ ਕੋਟਕਪੂਰਾ ਦਾ ਰਹਿਣ ਵਾਲਾ ਹੈ ਅਤੇ ਚੀਨ ਦੇ ਰਸਤਿਓਂ ਕੈਨੇਡਾ ਤੋਂ ਭਾਰਤ ਆਇਆ ਹੈ। ਨੌਜਵਾਨ ਵਿੱਚ ਕੋਰੋਨਾਵਾਇਰਸ ਹੋਣ ਦਾ ਸ਼ੱਕ ਸੀ ਪਰ ਉਹ ਹਸਪਤਾਲ ਵਿੱਚ ਦਾਖਲ ਹੋਣ ਨੂੰ ਤਿਆਰ ਨਹੀਂ ਹੋਇਆ। ਫਿਰ ਡਿਪਟੀ ਕਮਿਸ਼ਨਰ ਦੇ ਆਦੇਸ਼ ‘ਤੇ ਉਸਨੂੰ ਪੁਲਿਸ ਹਿਰਾਸਤ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਲਜਾਇਆ ਗਿਆ।
ਉੱਥੇ ਡਾਕਟਰਾਂ ਨੇ ਉਸਦੇ ਬਲੱਡ ਸੈਂਪਲ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਪੁਣੇ ਭੇਜ ਦਿੱਤਾ ਫਿਲਹਾਲ ਮਰੀਜ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕੋਰੋਨਾਵਾਇਰਸ ਦੇ ਖਤਰੇ ਨੂੰ ਵੇਖ ਦੇ ਹੋਏ ਚੀਨ ਜਾ ਕੇ ਆਏ ਮੋਹਲੀ ਦੇ ਚਾਰ ਲੋਕਾਂ ਦੇ ਸੈਂਪਲ ਸੋਮਵਾਰ ਨੂੰ ਪੁਣੇ ਦੀ ਐਨਆਈਵੀ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਨੇ ਇਨ੍ਹਾਂ ਸਭ ਨੂੰ ਹੋਮ ਸਰਵਿਲਾਂਸ ‘ਤੇ ਰੱਖਿਆ ਹੈ। ਇਸ ਤੋਂ ਪਹਿਲਾਂ 1 ਫਰਵਰੀ ਨੂੰ 6 ਲੋਕਾਂ ਦੇ ਸੈਂਪਲ ਭੇਜੇ ਗਏ ਸਨ, ਜਿਨ੍ਹਾਂ ਦੀ ਰਿਪੋਰਟ ਹਾਲੇ ਤੱਕ ਨਹੀਂ ਆਈ ਹੈ। ਉੱਥੇ ਹੀ, ਇੱਕ ਵਿਅਕਤੀ ਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਸੀ। ਉਸਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ।
ਮੋਹਾਲੀ ਜਿਲ੍ਹੇ ਦੇ 11 ਲੋਕ ਇਸ ਮਹੀਨੇ ਜਾਂ ਤਾਂ ਚੀਨ ਗਏ ਸਨ ਜਾਂ ਫਿਰ ਉਨ੍ਹਾਂ ਨੇ ਚੀਨ ਤੋਂ ਹੋਕੇ ਭਾਰਤ ਆਏ ਸਨ। ਇਨ੍ਹਾਂ ਸਭ ਨੂੰ ਸਿਹਤ ਵਿਭਾਗ ਨੇ ਮੈਡਿਕਲ ਸਰਵਿਲਾਂਸ ‘ਤੇ ਰੱਖਿਆ ਹੋਇਆ ਹੈ। ਇਨ੍ਹਾਂ ‘ਚੋਂ ਇੱਕ ਵਿਅਕਤੀ ਨੂੰ ਖਾਂਸੀ, ਬੁਖਾਰ ਅਤੇ ਸਾਂਹ ਲੈਣ ਵਿੱਚ ਤਕਲੀਫ ਦੀ ਸ਼ਿਕਾਇਤ ‘ਤੇ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਸੀ। ਉਸਦੀ ਜਾਂਚ ਤੋਂ ਬਾਅਦ ਰਿਪੋਰਟ ਨੈਗੇਟਿਵ ਆਉਣ ‘ਤੇ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।