ਨਵੀਂ ਦਿੱਲੀ (ਦਵਿੰਦਰ ਸਿੰਘ) : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਭਵਿੱਖ ਬਾਰੇ ਫੈਸਲਾ ਅੱਜ ਹੋ ਸਕਦਾ ਹੈ। ਅੱਜ ਪੰਜਾਬ ਕਾਂਗਰਸ ਬਾਰੇ ਵਿਚਾਰ-ਵਟਾਂਦਰੇ ਲਈ ਹਰੀਸ਼ ਰਾਵਤ ਤੇ ਰਾਹੁਲ ਗਾਂਧੀ ਦਰਮਿਆਨ ਬੈਠਕ ਹੋ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ‘ਪੰਜਾਬ ਫਾਰਮੂਲੇ’ ਉੱਪਰ ਅੰਤਮ ਮੋਹਰ ਲੱਗ ਸਕਦੀ ਹੈ ਜਿਸ ਦਾ ਐਲਾਨ ਅਗਲੇ ਇੱਕ-ਦੋ ਦਿਨਾਂ ਵਿੱਚ ਹੋ ਜਾਵੇਗਾ।
ਦੱਸ ਦਈਏ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਰਾਹੁਲ ਗਾਂਧੀ ਦਰਮਿਆਨ ਮੀਟਿੰਗ ਬੁੱਧਵਾਰ ਨੂੰ ਤੈਅ ਕੀਤੀ ਗਈ ਸੀ, ਪਰ ਉਸ ਨੂੰ ਵੀਰਵਾਰ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਦਾ ਕਾਰਨ ਰਾਹੁਲ ਗਾਂਧੀ ਦਾ ਕਿੱਧਰੇ ਰੁਝੇ ਹੋਏ ਦੱਸਿਆ ਗਿਆ ਸੀ। ਇਸ ਲਈ ਇਹ ਮੀਟਿੰਗ ਅੱਜ ਹੋ ਰਹੀ ਹੈ।