ਪੰਜਾਬ ਦੀ ਧੀ ਮਨਮੀਤ ਅਮਰੀਕਾ ‘ਚ ਬਣੀ ਪਹਿਲੀ ਸਿੱਖ ਅਸਿਸਟੈਂਟ ਪੁਲਿਸ ਚੀਫ

Rajneet Kaur
3 Min Read

ਨਿਊਜ਼ ਡੈਸਕ: ਪੰਜਾਬੀ ਨੌਜਵਾਨ ਵਿਦੇਸ਼ਾਂ ‘ਚ ਜਾਕੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰ ਰਹੇ ਹਨ।ਜਿਥੇ ਮੁੰਡੇ ਕਈ ਜਗਾ ਤੇ ਮੱਲਾਂ ਮਾਰ ਰਹੇ ਨੇ ਉਥੇ ਹੀ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਗੁਰਦਾਸਪੁਰ ਨਾਲ ਸੰਬੰਧਿਤ ਪਿੰਡ ਭੁੱਲੇਚੱਕ ਦੀ ਜੰਮਪਲ ਮਨਮੀਤ ਭਗਤਾਣਾ ਨੇ ਅਮਰੀਕਾ ‘ਚ ਕਨੈਕਟੀਕਟ ਵਿੱਚ ਸਹਾਇਕ ਪੁਲਿਸ ਮੁਖੀ (ਏਸੀਪੀ) ਵਜੋਂ ਨਿਯੁਕਤ ਹੋ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ  ਹੈ। ਆਪਣੇ ਪਿੰਡ ਭੁੱਲੇਚੱਕ ਪਹੁੰਚੇ ਮਨਮੀਤ ਦੇ ਮਾਤਾ ਪਿਤਾ ਨੇ ਦੱਸਿਆ ਕਿ ਮਨਮੀਤ ਵੀ ਉਹਨਾਂ ਦੇ ਨਾਲ ਪੰਜਾਬ ਆਉਣਾ ਚਾਹੁੰਦੀ ਸੀ ਪਰ
ਪਰਮੋਸ਼ਨ ਹੋਣ ਕਾਰਨ ਉਸ ਨੂੰ ਛੁੱਟੀ ਨਹੀਂ ਮਿਲੀ।  ਉਨ੍ਹਾਂ ਨੇ ਦੱਸਿਆ ਕਿ ਬਚਪਨ ਤੋਂ ਹੀ ਮਨਵੀਰ ਪੁਲਿਸ ਅਧਿਕਾਰੀ ਬਣਨਾ ਚਾਹੁੰਦੀ ਸੀ।

ਇਸ ਮੌਕੇ ਗੱਲਬਾਤ ਕਰਦੇ ਮਨਮੀਤ ਭਗਤਾਣਾ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਮਨਮੀਤ ਪੜ੍ਹਾਈ ‘ਚ ਕਾਫੀ ਹੁਸ਼ਿਆਰ ਸੀ। ਉਸ ਵੱਲੋ ਛੇਵੀ ਕਲਾਸ ਤੱਕ ਦੀ ਪੜ੍ਹਾਈ ਗੁਰੂ ਰਾਮਦਾਸ ਪਬਲਿਕ ਸਕੂਲ ਜਲੰਧਰ ਤੋ ਕੀਤੀ ਗਈ ਉਪਰੰਤ 1996 ਵਿਚ ਆਪਣੇ ਪਰਿਵਾਰ ਸਮੇਤ ਅਮਰੀਕਾ ਚੱਲ ਗਈ ਸੀ। ਉਥੋ ਬਾਰ੍ਹਵੀ ਕਰਨ  ਤੋਂ ਬਾਅਦ ਨਿਉ ਹੈਵਨ ਯੂਨੀਵਰਸਿਟੀ ਤੋ ਕਮਰੀਸ਼ਲ ਲਾਅ ਚੀਫ ਅਤੇ ਮਾਸਟਰ ਲਾਅ ਦੀ ਡਿਗਰੀ ਪ੍ਰਾਪਤ ਕੀਤੀ।  ਉਨ੍ਹਾਂ ਦਸਿਆ ਕਿ 2008 ‘ਚ ਮਨਮੀਤ  ਪੁਲਿਸ ਫੋਰਸ ‘ਚ ਭਰਤੀ ਹੋ ਗਈ ਅਤੇ ਉਸ ਵੱਲੋ ਆਪਣੀ ਮਿਹਨਤ ਸਦਕਾ ਉਸ ਨੇ 24 ਮਾਰਚ 2023 ਨੂੰ ਅਮਰੀਕਾ ਦੇ ਕਨੈਕਟੀਕਟ ਵਿੱਚ ਸਹਾਇਕ ਪੁਲਿਸ ਮੁਖੀ ਬਣਨ ਦਾ ਸੁਪਨਾ ਪੂਰਾ ਵੀ ਕਰ ਵਿਖਾਇਆ ਹੈ। ਇਸ ਮਾਣ ਵਾਲੇ ਅਹੁਦੇ ਤੇ ਪਹੁੰਚਣ ਕਾਰਨ ਗੁਰਦਾਸਪੁਰ ਦਾ ਨਾਮ ਪੁਰੀ ਦੁਨੀਆਂ ਵਿੱਚ ਉਚਾ ਹੋਇਆ ਹੈ।  ਉਨ੍ਹਾਂ ਦੱਸਿਆ ਕਿ ਮਨਮੀਤ ਦਾ ਵਿਆਹ ਹੋ ਚੁਕਿਆ ਹੈ ਅਤੇ ਉਸਦੇ ਦੋ ਬੱਚੇ ਵੀ ਹਨ।

ਮਨਮੀਤ ਦੀ ਭੈਣ ਅੰਕਿਤ ਕੌਰ ਨੇ ਕਿਹਾ ਕਿ ਮਨਮੀਤ ਆਪਣੀ ਪ੍ਰਾਪਤੀ ਕਾਰਨ ਨੌਜਵਾਨਾਂ ਲਈ ਯੂਥ ਆਈਕਨ ਬਣ ਗਈ ਹੈ। ਉਹ ਵੀ ਆਪਣੀ ਵੱਡੀ ਭੈਣ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੁੰਦੀ ਹੈ। ਮਨਮੀਤ ਦੀ ਚਾਚੀ ‌ ਸੁਰਜੀਤ ਕੌਰ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਲੇ ਉਹਨਾਂ ਨੂੰ ਵਧਾਈ ਦਿੰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment