ਕਪਿਲ ਸ਼ਰਮਾ ਅਤੇ ਸੁਨਿਲ ਗਰੋਵਰ ਦੀ ਕਾਮੇਡੀਅਨ ਜੋੜੀ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਹੈ। ਪਰ ਅੱਜ ਕੱਲ ਇਸ ਜੋੜੀ ਵਿੱਚ ਕੁਝ ਦਰਾਰਾਂ ਆਉਂਦੀਆਂ ਨਜ਼ਰ ਆ ਰਹੀਆਂ ਹਨ। ਜੀ ਹਾਂ ਕੁਝ ਨਿੱਜੀ ਵਿਵਾਦਾਂ ਕਾਰਨ ਸੁਨਿਲ ਗਰੋਵਰ ਨੇ ਕਪਿਲ ਸ਼ਰਮਾਂ ਦਾ ਸਾਥ ਛੱਡ ਦਿੱਤਾ ਹੈ। ਭਾਵੇਂ ਕਿ ਕਪਿਲ ਸ਼ਰਮਾ ਨੇ ਇਸ ਵਿਵਾਦ ਤੋਂ ਬਾਅਦ ਵੀ ਮੁੜ ਸ਼ੋਅ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ ਪਰ ਇਸ ਪ੍ਰਸਤਾਵ ਨੂੰ ਸੁਨਿਲ ਗਰੋਵਰ ਨੇ ਠੁਕਰਾ ਦਿੱਤਾ।
ਸੁਨਿਲ ਗਰੋਵਰ ਅਤੇ ਕਪਿਲ ਸ਼ਰਮਾ ਆਪਣਾ-ਆਪਣਾ ਸ਼ੋਅ ਲੈ ਕੇ ਟੈਲੀਵੀਜ਼ਨ ਉੱਪਰ ਭਾਵੇਂ ਆ ਚੁੱਕੇ ਹਨ ਪਰ ਕਪਿਲ ਸ਼ਰਮਾਂ ਦੇ ਸ਼ੋਅ ਸਾਹਮਣੇ ਸੁਨਿਲ ਗਰੋਵਰ ਆਉਟ ਹੁੰਦੇ ਹੋਏ ਨਜ਼ਰ ਆ ਰਹੇ ਹਨ। ਸੁਨਿਲ ਗਰੋਵਰ ਆਪਣਾ ਸ਼ੋਅ ਕ੍ਰਿਕਟ ਕਾਮੇਡੀ ਬਿਗ ਬੌਸ 11 ਸ਼ਿਲਪਾ ਸ਼ਿੰਦੇ ਨਾਲ ਮਿਲ ਕੇ ਭਾਵੇਂ ਤਿਆਰ ਕਰ ਲਿਆ ਹੈ ਪਰ ਇਸ ਸ਼ੋਅ ਵਿੱਚ ਦੋਨਾਂ ਦੀ ਓਵਰ ਐਕਟਿੰਗ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆਉਂਦਾ। ਇਸ ਸ਼ੋਅ ਵਿੱਚ ਕ੍ਰਿਕਟ ਦੇ ਆਪਣੇ ਜਨੂਨ ਦੀ ਸਸਤੀ ਜਿਹੀ ਕਾਮੇਡੀ ਵੇਚ ਕੇ ਸੁਨਿਲ ਗਰੋਵਰ ਹਿੱਟ ਹੋਣ ਦਾ ਸਪਣਾ ਦੇਖ ਰਹੇ ਹਨ।