ਸ੍ਰੀ ਗੁਰੂ ਤੇਗ ਬਹਾਦਰ ਗੋਬਿੰਦਪੁਰਾ ਚੈਰੀਟੇਬਲ ਟਰੱਸਟ ਨੇ ਚੁੱਕਿਆ ਟਿਕਟਾਕ ਸਟਾਰ ਨੰਨ੍ਹੀ ਨੂਰ ਦੇ ਘਰ ਬਣਾਉਣਾ ਦਾ ਬੀੜਾ

TeamGlobalPunjab
2 Min Read

ਮੋਗਾ: ਅੱਜ ਸੋਸ਼ਲ ਮੀਡੀਆ ਦੇ ਇਸ ਸਮੇਂ ਵਿੱਚ ਬਹੁਤ ਥੋੜੇ ਲੋਕ ਹੋਣਗੇ ਜੋ ਟਿਕਟਾਕ ਸਟਾਰ ਨੂਰ ਬਾਰੇ ਨਾ ਜਾਣਦੇ ਹੋਣ। ਟਿਕਟਾਕ ਦਾ ਇਹ ਛੋਟਾ ਸਟਾਰ ਨੂਰ ਕਿਸੇ ਪਹਿਚਾਣ ਦਾ ਮੁਹਤਾਜ ਵੀ ਨਹੀਂ ਹੈ। ਲਗਭਗ ਹਰ ਕੋਈ ਅਜ ਉਸ ਦੀ ਕਲਾ ਦਾ ਕਾਇਲ ਹੋ ਗਿਆ ਹੈ। ਅਜਿਹੇ ‘ਚ ਟਿਕਟਾਕ ਸਟਾਰ ਲਈ ਇੱਕ ਵੱਡੀ ਖੁਸ਼ੀ ਦੀ ਖਬਰ ਹੈ। ਜਾਣਕਾਰੀ ਮੁਤਾਬਕ ਟਿਕਟਾਕ ਸਟਾਰ ਨੂਰ ਦਾ ਨਵਾਂ ਘਰ ਬਣਾਉਣ ਦਾ ਬੀੜਾ ਸ੍ਰੀ ਗੁਰੂ ਤੇਗ ਬਹਾਦਰ ਗੋਬਿੰਦਪੁਰਾ ਚੈਰੀਟੇਬਲ ਟਰੱਸਟ ਦੇ ਸੇਵਾਦਾਰ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਚੁੱਕ ਲਿਆ ਹੈ। ਹੁਣ ਗੋਬਿੰਦਪੁਰਾ ਚੈਰੀਟੇਬਲ ਟਰੱਸਟ ਨੂਰ ਨੂੰ ਨਵਾਂ ਘਰ ਬਣਾ ਕੇ ਦੇਵੇਗਾ।

ਦੱਸ ਦਈਏ ਕਿ ਟਿਕਟਾਕ ਸਟਾਰ ਨੂਰ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਪਿਤਾ ਇੱਕ ਭੱਠੇ ‘ਤੇ ਮਜ਼ਦੂਰੀ ਕਰਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਗੋਬਿੰਦਪੁਰਾ ਚੈਰੀਟੇਬਲ ਟਰੱਸਟ ਦੇ ਮੁੱਖੀ ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ ਅੱਜ ਨੂਰ ਦੇ ਪਿੰਡ ਭਿੰਡਰ ਕਲਾਂ ਨੂਰ ਨੂੰ ਮਿਲਣ ਲਈ ਪਹੁੰਚੇ ਸਨ। ਜਿੱਥੇ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੀ ਟਰੱਸਟ ਹੁਣ ਨੂਰ ਨੂੰ ਨਵਾਂ ਘਰ ਬਣਾ ਕੇ ਦੇਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਟਿਕਟਾਕ ਸਟਾਰ ਨੂਰ ਦਾ ਪੜ੍ਹਾਈ ਦਾ ਸਾਰਾ ਖਰਚ ਵੀ ਉਨ੍ਹਾਂ ਦੀ ਟਰੱਸਟ ਵੱਲੋਂ ਕੀਤਾ ਜਾਵੇਗਾ। ਬਾਬਾ ਜੀ ਵੱਲੋਂ ਨੂਰ ਦੇ ਸਹਿਯੋਗੀ ਕਲਾਕਾਰਾਂ ਦਾ ਵੀ ਮਾਨ ਸਨਮਾਨ ਕੀਤਾ ਗਿਆ।

ਦਸ ਦੇਈਏ ਕਿ ਹਾਲ ਹੀ ‘ਚ ਟਿਕਟਾਕ ਸਟਾਰ ਨੂਰ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਮਿਲ ਕੇ ਇਕ ਵੀਡੀਓ ਬਣਾਈ ਹੈ ਅਤੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਬਣਾਈ ਰੱਖਣ ਦੀ ਅਪੀਲ ਕੀਤੀ ਹੈ । ਇਸ ਵੀਡੀਓ ਵਿੱਚ ਕੁਝ ਨੌਜਵਾਨ ਤਾਸ਼ ਖੇਡਦੇ ਦਿਖਾਈ ਦਿੰਦੇ ਹਨ ਤਾਂ ਨੂਰ ਉਨ੍ਹਾਂ ਨੂੰ ਹਟਾਉਂਦਿਆਂ ਕਹਿੰਦਾ ਹੈ ਕਿ ਕਰਫਿਊ ਲਗਾ ਹੋਇਆ ਹੈ ਉਹ ਇਕ ਦੂਜੇ ਤੋਂ ਦੂਰੀ ਬਣਾਈ ਰੱਖਣ। ਪਰ ਜਦੋਂ ਉਹ ਉਸ ਦੀ ਗਲ ਨਹੀਂ ਮੰਨਦੇ ਤਾਂ ਨੂਰ ਪੁਲਿਸ ਨੂੰ ਕਾਲ ਕਰਕੇ ਬੁਲਾਉਂਦਾ ਹੈ। ਪੁਲਿਸ ਉਨ੍ਹਾਂ ਨੌਜਵਾਨਾਂ ਨੂੰ ਆ ਕੇ ਸੋਸ਼ਲ ਡਿਸਟੈਂਸ ਦਾ ਪਾਠ ਪੜਾਉਂਦੀ ਹੈ।

Share this Article
Leave a comment