ਸੁਖਦੇਵ ਸਿੰਘ ਢੀਂਡਸਾ ਵੱਲੋਂ ਸੁਖਬੀਰ ਬਾਦਲ ਦੀ ਨਿਯੁਕਤੀ ਗਲਤ ਕਰਾਰ

TeamGlobalPunjab
2 Min Read

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ 99 ਵੇਂ ਵਰ੍ਹੇ ਪੂਰੇ ਹੋਣ ‘ਤੇ ਸੁਖਦੇਵ ਸਿੰਘ ਢੀਂਡਸਾ ਨੇ ਨਾ ਸਿਰਫ ਵੱਖਰੇ ਤੌਰ ‘ਤੇ ਟਕਸਾਲੀਆਂ ਨਾਲ ਮਿਲ ਕੇ ਇਸ ਦਿਨ ਦੇ ਸਮਾਗਮ ਕੀਤੇ ਸਗੋਂ ਹੁਣ ਇੱਕ ਵਾਰ ਫੇਰ ਉਨ੍ਹਾਂ ਦੇ ਤੇਵਰ ਤਿੱਖੇ ਹੁੰਦੇ ਜਾਪ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦਾ ਗ੍ਰਾਫ ਅੱਜ ਨਿਘਾਰ ਵੱਲ ਜਾ ਰਿਹਾ ਹੈ ਅਤੇ ਇਸ ਦਾ ਇੱਕੋ ਇੱਕ ਕਾਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ। ਢੀਂਡਸਾ ਦਾ ਕਹਿਣਾ ਹੈ ਕਿ ਅੱਜ ਪਾਰਟੀ ਆਪਣੀਆਂ ਲੀਹਾਂ ਤੋਂ ਉਤਰ ਚੁਕੀ ਹੈ ਅਤੇ ਉਹ ਪਾਰਟੀ ਨੂੰ ਸਹੀ ਰਾਹ ‘ਤੇ ਲਿਆਉਣ ਲਈ ਹਰ ਹੀਲਾ ਵਰਤਣਗੇ। ਇਸ ਮੀਟਿੰਗ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਬਾਦਲ ਪਰਿਵਾਰ ‘ਤੇ ਹੋਰ ਵੀ ਸਿੱਧੇ ਹਮਲੇ ਕੀਤੇ। ਉਨ੍ਹਾ ਕਿਹਾ ਕਿ ਪਾਰਟੀ ਦਾ ਇੱਕ ਵੀ ਲੀਡਰ ਸੁਖਬੀਰ ਬਾਦਲ ਨਾਲ ਨਹੀਂ ਹੈ।

ਇੱਥੇ ਹੀ ਬਸ ਨਹੀਂ ਸੁਖਦੇਵ ਢੀਂਡਸਾ ਨੇ ਸੁਖਬੀਰ ਬਾਦਲ ਤੋਂ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਾਏ ਹਨ ਕਿ ਬੀਤੇ ਦਿਨੀਂ ਜੋ ਪ੍ਰਧਾਨ ਦੀ ਚੋਣ ਹੋਈ ਹੈ ਉਹ ਵੀ ਸਹੀ ਢੰਗ ਨਾਲ ਨਹੀਂ ਕੀਤੀ ਗਈ। ਹੁਣ ਆਉਣ ਵਾਲੇ ਦਿਨਾਂ ਵਿੱਚ ਜੇਕਰ ਪਰਮਿੰਦਰ ਢੀਂਡਸਾ ਬਾਦਲ ਪਰਿਵਾਰ ਦਾ ਸਾਥ ਛੱਡ ਕੇ ਜਾਂਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ‘ਚ ਹੋਰ ਵੱਧ ਸਕਦੀਆਂ ਹਨ।  ਹੁਣ ਦੇਖਣ ਹੋਵੇਗਾ ਕਿ ਸੁਖਦੇਵ ਢੀਂਡਸਾ ਦੇ ਬਗਾਵਤੀ ਸੁਰਾਂ ਨੂੰ ਰੋਕਣ ਲਈ ਪਾਰਟੀ ਕੀ ਕਾਰਵਾਈ ਕਰਦੀ ਹੈ।

Share this Article
Leave a comment