ਚੰਡੀਗੜ੍ਹੀਏ ਹਾਲ ਦੀ ਘੜੀ ਬੇਸ਼ਕ ਨਾਰਾਜ਼ ਹਨ, ਬਾਅਦ ਵਿਚ ਸ਼ੁਕਰੀਆ ਕਰਨਗੇ : ਮਨੋਜ ਪਰੀਦਾ

TeamGlobalPunjab
2 Min Read

ਚੰਡੀਗੜ੍ਹ (ਅਵਤਾਰ ਸਿੰਘ) : ਚੰਡੀਗੜ੍ਹ ਦੇ ਪ੍ਰਸ਼ਾਸ਼ਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਦੀ ਮਨਸ਼ਾ ਇਹ ਨਹੀਂ ਕਿ ਪ੍ਰਸ਼ਾਸ਼ਨ ਨੇ ਕਰਫਿਊ ਦੌਰਾਨ ਲੋਕਾਂ ਨੂੰ ਕਿੰਨੀ ਸੁਵਿਧਾ ਪ੍ਰਦਾਨ ਕੀਤੀ ਸਗੋਂ ਇਹ ਹੈ ਕਿ ਮੌਤਾਂ ਦੇ ਕਿੰਨੇ ਨਵੇਂ ਕੇਸਾਂ ਨੂੰ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਲੋਕ ਉਨ੍ਹਾਂ ਤੋਂ ਨਾਰਾਜ਼ ਹੋ ਸਕਦੇ ਹਨ ਪਰ ਬਾਅਦ ਵਿਚ ਸਖਤੀ ਲਈ ਲੋਕ ਉਨ੍ਹਾਂ ਦਾ ਧੰਨਵਾਦ ਕਰਨਗੇ। ਉਨ੍ਹਾਂ ਕਿਹਾ ਕਿ ਕਰਫਿਊ ਵਿਚ ਢਿੱਲ ਦੇ ਕੇ ਜਾਂ ਪਾਸ ਜਾਰੀ ਕਰਕੇ ਲੋਕਪ੍ਰਿਯਤਾ ਖੱਟੀ ਜਾ ਸਕਦੀ ਹੈ, ਪਰ ਇਹ ਜਿੰਮੇਵਾਰੀ ਨਾਲ ਵਿਸ਼ਵਾਸ਼ਘਾਤ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਕੱਲ੍ਹ ਤਕ ਸਥਿਤੀ ਕਾਬੂ ਹੇਠ ਆ ਜਾਵੇਗੀ।


ਪਰੀਦਾ ਨੇ ਕਿਹਾ ਕਿ ਉਹ ਖੁਦ ਸਾਰੀ ਸਥਿਤੀ ਦਾ ਜਾਇਜਾ ਲੈ ਰਹੇ ਹਨ। ਉਨ੍ਹਾਂ ਚੰਡੀਗੜ੍ਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ। ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਥਿਤੀ ਨੂੰ ਕਾਬੂ ਹੇਠ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਚੰਡੀਗੜ੍ਹ ਪ੍ਰਸ਼ਾਸ਼ਨ ਨੇ ਸੋਸ਼ਲ ਮੀਡੀਆ ਉਪਰ ਕੋਰੋਨਾਵਾਇਰਸ ਮਰੀਜ਼ਾਂ ਸੰਬੰਧੀ ਚਲ ਰਹੀਆਂ ਗ਼ਲਤ ਰਿਪੋਰਟਾਂ ਨੂੰ ਝੁਠਲਾਇਆ ਹੈ। ਚੰਡੀਗੜ੍ਹ ਦੀ ਸੈਕਟਰ 21 ਦੀ ਪਹਿਲੀ ਕੋਰੋਨਾਵਾਇਰਸ ਤੋਂ ਪੀੜਤ ਫਿਜ਼ਾ ਨੂੰ ਹਸਪਤਾਲ ਤੋਂ ਛੁੱਟੀ ਕਰਨ ਦੀ ਖ਼ਬਰ ਨੂੰ ਗ਼ਲਤ ਦੱਸਿਆ ਹੈ। ਪ੍ਰਸ਼ਾਸ਼ਨ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਫਿਜ਼ਾ ਪੂਰੀ ਤਰ੍ਹਾਂ ਠੀਕ ਹੈ। ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਅਤੇ ਮੈਡੀਕਲ ਕਾਲਜ ਵਿਚ ਹੀ ਆਈਸੋਲਸ਼ਨ ਵਿੱਚ ਰੱਖਿਆ ਗਿਆ ਹੈ। ਡਾਕਟਰਾਂ ਦੀ ਟੀਮ ਉਸ ਦੇ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹੀ ਛੁਟੀ ਦੇ ਕੇ ਘਰ ਭੇਜਣ ਦਾ ਫੈਸਲਾ ਕਰੇਗੀ।

ਪ੍ਰਸ਼ਾਸ਼ਨ ਦੇ ਬੁਲਾਰੇ ਨੇ ਅਪੀਲ ਕੀਤੀ ਹੈ ਕਿ ਅਜਿਹੀਆਂ ਖ਼ਬਰਾਂ ਬਚਣਾ ਚਾਹੀਦਾ ਹੈ।

- Advertisement -

ਇਸੇ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਆਪਣੇ ਟਵਿਟਰ ਅਕਾਉਂਟ ‘ਤੇ ਕਰਫਿਊ ਪਾਸਾਂ ਲਈ ਬੇਵਜ੍ਹਾ ਬੇਨਤੀ ਨਾ ਕਰਨ ਦੀ ਅਪੀਲ ਵੀ ਕੀਤੀ ਹੈ।

Share this Article
Leave a comment