ਤਰਨ ਤਾਰਨ ਦੀ ਕੁੜੀ ਨੇ ਹਾਂਗਕਾਂਗ ‘ਚ ਗੱਡੇ ਝੰਡੇ! ਬਣੀ ਪਹਿਲੀ ਦਸਤਾਰਧਾਰੀ ਅਫਸਰ

TeamGlobalPunjab
1 Min Read

ਪੰਜਾਬੀਆਂ ਦਾ ਝੰਡਾ ਚਾਰੇ ਪਾਸੇ ਹੀ ਬੁਲੰਦ ਹੈ ਤੇ ਇਸ ਦੀ ਤਾਜਾ ਮਿਸਾਲ ਬਣੀ ਹੈ ਪੰਜਾਬੀ ਮੂਲ ਦੀ ਰਹਿਣ ਵਾਲੀ ਸੁਖਦੀਪ ਕੌਰ। ਜੀ ਹਾਂ ਸੁਖਦੀਪ ਕੌਰ ਨੂੰ ਹਾਂਗਕਾਂਗ ਦੇ ਜੇਲ੍ਹ ਵਿਭਾਗ ਵਿੱਚ ਬਤੌਰ ਸਹਾਇਕ ਅਫਸਰ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਇਹ ਵੀ ਹੈ ਕਿ ਇੱਥੋਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਇਸ ਆਹੁਦੇ ‘ਤੇ ਪੰਜਬੀ ਮੂਲ ਦੀ ਔਰਤ ਨੂੰ ਨਿਯੁਕਤ ਕੀਤਾ ਗਿਆ ਹੋਵੇ।

ਦੱਸ ਦਈਏ ਕਿ ਅੰਮ੍ਰਿਤਧਾਰੀ ਸੁਖਦੀਪ ਕੌਰ 24 ਸਾਲਾਂ ਦੀ ਹੈ ਅਤੇ ਉਹ ਤਰਨਤਾਰਨ ਦੇ ਪਿੰਡ ਭੁੱਚਰ ਖੁਰਦ ਨਾਲ ਸਬੰਧ ਰੱਖਦੀ ਹੈ  ਪਰ ਹੁਣ ਪਿਛਲੇ 14 ਸਾਲਾਂ ਤੋਂ ਉੁਹ ਹਾਂਗਕਾਂਗ ਵਿੱਚ  ਹੀ ਰਹਿ ਰਹੀ ਹੈ। ਸੁਖਦੀਪ ਕੌਰ ਨੇ ਦੱਸਿਆ ਕਿ ਉਸ ਦਾ ਸਿੱਖ ਪਹਿਰਾਵਾ ਵਿਸ਼ੇਸ ਖਿੱਚ ਦਾ ਕੇਂਦਰ ਬਣ ਰਿਹਾ ਹੈ ਅਤੇ ਵਿਭਾਗ ਵੱਲੋਂ ਉਸ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਿਆਂ ਉਸ ਨੂੰ ਕਕਾਰ ਅਤੇ ਦਸਤਾਰ ਪਹਿਣਨ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ।

Share this Article
Leave a comment