ਰਾਈਕਰਜ਼ ਜੇਲ੍ਹ ਦੇ 200 ਕੈਦੀਆਂ ਨੂੰ ਜੇਲ੍ਹ ਦੇ ਭਿਆਨਕ ਹਾਲਤਾਂ ਤੋਂ ਬਚਾਉਣ ਲਈ ਹੋਰ ਜੇਲ੍ਹਾਂ ‘ਚ ਕੀਤਾ ਗਿਆ ਤਬਦੀਲ

TeamGlobalPunjab
1 Min Read

ਫਰਿਜ਼ਨੋ :  ਲਗਭਗ 200 ਰਾਈਕਰਜ਼ ਜੇਲ੍ਹ ਦੇ ਕੈਦੀਆਂ ਨੂੰ ਪਿਛਲੇ ਹਫਤੇ ਤੋਂ ਨਿਊਯਾਰਕ ਸਿਟੀ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਪ੍ਰਸ਼ਾਸਨ ਦੀ ਇਹ ਕਾਰਵਾਈ ਇਨ੍ਹਾਂ ਕੈਦੀਆਂ ਨੂੰ ਜੇਲ੍ਹ ਦੇ ਭਿਆਨਕ ਹਾਲਤਾਂ ਤੋਂ ਬਚਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ।ਇਹ ਕੈਦੀ ਹੁਣ ਸ਼ਹਿਰ ਤੋਂ 100 ਮੀਲ ਦੂਰ ਸਟੇਟ ਦੀਆਂ ਹੋਰ ਜੇਲ੍ਹ ਸਹੂਲਤਾਂ ਵਿੱਚ ਦਾਖਲ ਹੋ ਰਹੇ ਹਨ।

ਰਾਈਕਰਜ਼ ਜੇਲ੍ਹ ਵਿੱਚ ਕੁੱਝ ਕੈਦੀਆਂ ਨੂੰ ਅਸੁਰੱਖਿਅਤ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਹੈ।ਸੂਤਰਾਂ ਮੁਤਾਬਕ ਕਈਆਂ ਦੇ ਕੋਵਿਡ ਟੈਸਟ ਵੀ ਪਾਜ਼ੀਟਿਵ ਆਏ ਸਨ।ਇੱਥੇ ਹੋਏ ਆਪਸੀ ਹਮਲਿਆਂ ਵਿੱਚ ਕਈ ਕੈਦੀ ਜ਼ਖ਼ਮੀ ਹੋਏ ਹਨ, ਜਦਕਿ ਕੁੱਝ ਕੁ ਦੀ ਮੌਤ ਵੀ ਹੋਈ ਹੈ। ਇਸ ਲਈ ਇਸ ਜੇਲ੍ਹ ਨੂੰ ਖਾਲੀ ਕਰਨ ਲਈ ਕੈਦੀਆਂ ਨੂੰ ਤਬਦੀਲ ਕੀਤਾ ਜਾ ਰਿਹਾ ਹੈ। ਨਿਊਯਾਰਕ ਦੇ ਮੇਅਰ ਡੀ ਬਲੇਸੀਓ, ਸ਼ਹਿਰ ਕੁਰੈਕਸ਼ਨ ਵਿਭਾਗ ਦੇ ਕਮਿਸ਼ਨਰ ਵਿਨਸੇਂਟ ਸ਼ਿਰਾਲਡੀ ਅਤੇ ਸਟੇਟ ਕੁਰੈਕਸ਼ਨ ਵਿਭਾਗ ਦੇ ਕਮਿਸ਼ਨਰ ਐਂਥਨੀ ਐਂਟੂਨੁਚੀ ਨੇ 17 ਸਤੰਬਰ ਨੂੰ ਤਬਾਦਲੇ ਲਈ ਸਮਝੌਤੇ ‘ਤੇ ਹਸਤਾਖਰ ਕੀਤੇ ਸਨ।

Share this Article
Leave a comment