ਚੰਡੀਗੜ੍ਹ : ਪੰਜਾਬ ਅੰਦਰ ਖੇਤੀ ਬਿੱਲਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਲਗਾਤਾਰ ਤੇਜ ਹੁੰਦੇ ਜਾ ਰਹੇ ਹਨ । ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੇ ਤੰਜ ਕੱਸਿਆ ਹੈ । ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਅਜ ਬਿੱਲਾ ਦਾ ਵਿਰੋਧ ਕਰ ਰਹੀ ਹੈ ਪਹਿਲਾਂ ਉਹ ਖੁਦ ਹੀ ਇਨ੍ਹਾਂ ਬਿੱਲਾ ਦੇ ਹਕ ਵਿਚ ਸੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਇੰਨੀ ਹੀ ਕਿਸਾਨ ਹਿਮਾਇਤ ਹੈ ਤਾਂ ਫਿਰ ਕਾਂਗਰਸੀ ਸੰਸਦ ਚ ਸ਼ਾਮਲ ਕਿਉਂ ਨਹੀਂ ਹੋਏ।
ਇਥੇ ਹੀ ਬੱਸ ਨਹੀਂ ਸੁਖਬੀਰ ਨੇ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸੀਆਂ ਵਲੋਂ ਸੰਸਦ ਵਿਚੋਂ ਵਾਕ ਆਉਟ ਕਿਉਂ ਕੀਤਾ ਗਿਆ ਸੀ ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਖੁਦ ਹੀ ਇਹ ਬਿੱਲ ਲਿਆਉਣ ਦੇ ਹਕ ਵਿਚ ਸੀ।