ਪਾਇਲ ਰੋਹਤਗੀ ਖਿਲਾਫ ਕੇਸ ਦਰਜ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ‘ਤੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ

TeamGlobalPunjab
2 Min Read

ਪੁਣੇ : ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਹਾਲ ਹੀ ਵਿੱਚ ਆਪਣੇ ਇੱਕ ਵੀਡੀਓ ਦੇ ਕਾਰਨ ਕਾਨੂੰਨੀ ਮੁਸੀਬਤ ਵਿੱਚ ਫਸ ਗਈ ਹੈ। ਅਦਾਕਾਰਾ ਦੇ ‘ਮਾਣਹਾਨੀ’ ਕਲਿੱਪ ਦੇ ਖਿਲਾਫ ਸ਼ਿਕਾਇਤ ਦਰਜ ਹੋਣ ਤੋਂ ਬਾਅਦ, ਪੁਣੇ ਵਿੱਚ ਅਭਿਨੇਤਰੀ ਦੇ ਖਿਲਾਫ ਕੇਸ(FIR) ਦਰਜ ਕੀਤਾ ਗਿਆ ਹੈ। ਪਾਇਲ ਰੋਹਤਗੀ ਨੇ ਸ਼ੌਸ਼ਲ਼ ਮੀਡੀਆ ‘ਤੇ ਇੱਕ ਵੀਡੀਓ ਵਿੱਚ ਮਹਾਤਮਾ ਗਾਂਧੀ , ਜਵਾਹਰ ਲਾਲ ਨਹਿਰੂ , ਇੰਦਰਾ ਗਾਂਧੀ  ਅਤੇ ਰਾਜੀਵ ਗਾਂਧੀਦੇ ਵਿਰੁੱਧ ਕਥਿਤ ਤੌਰ ‘ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ।  ਜਿਸ ਕਾਰਨ ਇਨ੍ਹਾਂ ਦੇ ਖ਼ਿਲਾਫ਼ ਧਾਰਾ 153 ਏ, 500, 505 (2) ਅਤੇ 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

- Advertisement -

ਕਈ ਰਿਪੋਰਟਾਂ ਅਨੁਸਾਰ, ਪੁਣੇ ਜ਼ਿਲ੍ਹਾ ਕਾਂਗਰਸ ਦੀ ਜਨਰਲ ਸਕੱਤਰ ਸੰਗੀਤਾ ਤਿਵਾੜੀ ਨੇ ਇਸ ਸਬੰਧ ਵਿੱਚ ਸ਼ਿਵਾਜੀਨਗਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਇਸ ਤੋਂ ਪਹਿਲਾਂ ਪਾਇਲ ਰੋਹਤਗੀ ਨੇ ਆਜ਼ਾਦੀ ਘੁਲਾਟੀਏ ਮੋਤੀ ਲਾਲ ਨਹਿਰੂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜਿਸ ਬਾਰੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ।ਪਾਇਲ ਨੇ ਇੱਕ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਸੀ, ਉਸਨੂੰ  ਲਗਦਾ ਹੈ ਕਿ ਕਾਂਗਰਸ ਪਰਿਵਾਰ ਤਿੰਨ ਤਲਾਕ ਦੇ ਵਿਰੁੱਧ ਸੀ ਕਿਉਂਕਿ ਮੋਤੀ ਲਾਲ ਨਹਿਰੂ ਦੀਆਂ ਪੰਜ ਪਤਨੀਆਂ ਸਨ। ਨਾਲ ਹੀ ਮੋਤੀ ਲਾਲ ਜਵਾਹਰ ਲਾਲ ਨਹਿਰੂ ਦੇ ਮਤਰੇਏ ਪਿਤਾ ਸਨ। ਉਸਨੇ ਆਪਣੇ ਦਾਅਵੇ ਦੇ ਪਿੱਛੇ ਏਲੇਨਾ ਰਾਮਕ੍ਰਿਸ਼ਨ ਦੀ ਜੀਵਨੀ ਦਾ ਹਵਾਲਾ ਦਿੱਤਾ। ਉਸ ਦੇ ਇਸ ਵੀਡੀਓ ਨੂੰ ਲੈ ਕੇ ਕਾਫੀ ਹੰਗਾਮਾ ਹੋਣ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਆਈਟੀ ਐਕਟਰ ਦੀ ਧਾਰਾ 66 ਅਤੇ 67 ਦੇ ਤਹਿਤ ਮਾਮਲਾ ਦਰਜ ਕੀਤਾ ਸੀ।

Share this Article
Leave a comment