Breaking – ਰਾਧਾ ਸੁਆਮੀ ਸਤਸੰਗ ਡੇਰਾ ਦੇ ਮੁਖੀ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

TeamGlobalPunjab
1 Min Read

ਦਿੱਲੀ – ਬਾਬਾ ਗੁਰਿੰਦਰ ਸਿੰਘ ਢਿੱਲੋਂ , ਰਾਧਾ ਸੁਆਮੀ ਸਤਸੰਗ ਡੇਰਾ ਦੇ ਮੁਖੀ ਨੇ ਅੱਜ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।

 

 

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ  ਟਵਿੱਟਰ ਅਕਾਉਂਟ ਤੇ ਇਕ ਪੋਸਟ ਪਾ ਕੇ  ਰਾਧਾ ਸੁਆਮੀ ਸਤਸੰਗ ਬਿਆਸ  ਵੱਲੋਂ ਕੀਤੇ ਜਾ ਰਹੇ  ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ  ਰਾਧਾ ਸੁਆਮੀ ਡੇਰੇ ਦੀ  ਸੂਬਾ ਪੰਜਾਬ  ਵਿੱਚ ਚੰਗੀ ਹੋਂਦ ਤੇ ਪਹਿਚਾਣ ਹੈ  ਤੇ ਪੰਜਾਬ ‘ਚ  ਬਹੁਤ ਵੱਡੀ ਗਿਣਤੀ ਵਿੱਚ ਇਸ ਡੇਰੇ ਨੂੰ ਮਿਣਨ ਵਾਲੇ ਸ਼ਰਧਾਲੂ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲੇ ਬੀਤੇ ਸਾਲ ਅਕਤੂਬਰ ਮਹੀਨੇ ‘ਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਆਪਣੇ ਕੈਬਨਿਟ ਦੇ ਮੰਤਰੀਆਂ ਨਾਲ  ਰਾਧਾ ਸੁਆਮੀ ਡੇਰੇ ਵਿਆਸ ਗਏ ਸਨ। ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ  ਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਅਰੁਣਾ ਚੌਧਰੀ ਤਿੰਨੋਂ ਕੈਬਨਿਟ ਮੰਤਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਜੇ ਨਾਲ ਡੇਰਾ ਬਿਆਸ ਗਏ ਸਨ।

ਪਰ ਚੋਣਾਂ ਦੇ ਕੁਝ ਦਿਨ ਪਹਿਲਾਂ  ਰਾਧਾ ਸੁਆਮੀ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ  ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ  ਇਕਦਮ ਚਰਚਾ ਦਾ ਵਿਸ਼ਾ ਬਣ ਗਿਆ ਹੈ।

- Advertisement -
Share this Article
Leave a comment