Home / ਸਿਆਸਤ / ਦਾਖਾ ‘ਚ ਭੇਜਾਂਗੇ ਨੋਟਾਂ ਦੇ ਟਰੱਕ : ਸੁਖਬੀਰ ਬਾਦਲ

ਦਾਖਾ ‘ਚ ਭੇਜਾਂਗੇ ਨੋਟਾਂ ਦੇ ਟਰੱਕ : ਸੁਖਬੀਰ ਬਾਦਲ

ਲੁਧਿਆਣਾ : ਇੰਨੀ ਦਿਨੀਂ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ ਅਤੇ ਸਾਰੀਆਂ ਪਾਰਟੀਆਂ ਵੱਲੋਂ ਆਪਣੀ ਜਿੱਤ ਯਕੀਨੀ ਬਣਾਉਣ  ਲਈ ਚੋਣ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ। ਚੋਣ ਰੈਲੀਆਂ ਦੇ ਇਸ ਮਾਹੌਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਲਾਂਪੁਰ ਦਾਖਾਂ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਸੁਖਬੀਰ ਬਾਦਲ ਵੱਲੋਂ ਵੀ ਰੈਲੀ ਕੀਤੀ ਗਈ।

ਇਸ ਰੈਲੀ ਦੌਰਾਨ ਜਿੱਥੇ ਸੁਖਬੀਰ ਬਾਦਲ ਨੇ ਵਿਰੋਧੀਆਂ ਨੂੰ ਲੰਬੇ ਹੱਥੀਂ ਲਿਆ ਉੱਥੇ ਇਹ ਵੀ ਐਲਾਨ ਕਰ ਦਿੱਤਾ ਕਿ ਜਿਉਂ ਹੀ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਦਾਖਾਂ ਦੇ ਵਿਕਾਸ ਲਈ ਟਰੱਕਾਂ ਦੇ ਟਰੱਕ ਭਰ ਕੇ ਪੈਸੇ ਭੇਜਣਗੇ।

ਇੱਥੇ ਹੀ ਬੱਸ ਨਹੀਂ ਇਸ ਦੌਰਾਨ ਸੁਖਬੀਰ ਨੇ ਭਾਰਤ ਭੂਸ਼ਣ ਆਸ਼ੂ ਦੀ ਮੌਜੂਦਗੀ ਵਿੱਚ ਹੋਈ ਕਥਿਤ ਲੜਾਈ ‘ਤੇ ਵੀ ਟਿੱਪਣੀ ਕੀਤੀ। ਸੁਖਬੀਰ ਨੇ ਉਸ ਲੜਾਈ ਦੌਰਾਨ ਨੌਜਵਾਨ ਵਿਅਕਤੀ ਦੀ ਉਤਰੀ ਪੱਗ ਅਤੇ ਖੁੱਲ੍ਹੇ ਵਾਲਾਂ ਬਾਰੇ ਬੋਲਦਿਆਂ ਦੋਸ਼ ਲਾਇਆ ਕਿ ਜਿਹੜੀ ਕਾਂਗਰਸ ਸ੍ਰੀ ਅਕਾਲ ਤਖਤ ਸਾਹਿਬ ‘ਤੇ ਟੈਂਕਾਂ ਨਾਲ ਹਮਲਾ ਕਰ ਸਕਦੀ ਹੈ ਉਸ ਲਈ ਪੱਗ ਉਤਾਰਨਾ ਕੋਈ ਵੱਡੀ ਗੱਲ ਨਹੀਂ ਹੈ। ਦੱਸ ਦਈਏ ਕਿ ਬੀਤੇ ਦਿਨੀਂ ਬੱਦੋਵਾਲ ਵਿਖੇ ਦੋ ਕਾਂਗਰਸੀ ਧੜਿਆਂ ਵਿੱਚ ਲੜਾਈ ਹੋਈ ਸੀ।

Check Also

ਪੰਜਾਬ ਨੈਸ਼ਨਲ ਬੈਂਕ ਫੇਸ-3ਏ ਮੁਹਾਲੀ ਵਿੱਚ ਹੋਈ ਬੈਂਕ ਡਕੈਤੀ ਦਾ ਪਰਦਾਫਾਸ਼

ਐਸ.ਏ.ਐਸ. ਨਗਰ : ਐਸਐਸਪੀ, ਐੱਸ.ਏ.ਐੱਸ ਨਗਰ ਕੁਲਦੀਪ ਸਿੰਘ ਚਹਿਲ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ …

Leave a Reply

Your email address will not be published. Required fields are marked *