ਤੁਰਕੀ ਦੀ ਸੰਸਦ ਨੇੜੇ ਆਤਮਘਾਤੀ ਹਮਲਾ, ਹਮਲਾਵਰ ਨੇ ਖੁਦ ਨੂੰ ਉਡਾਇਆ,ਵੀਡੀਓ ਵਾਇਰਲ

Rajneet Kaur
2 Min Read

ਨਿਊਜ਼ ਡੈਸਕ: ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਐਤਵਾਰ ਨੂੰ ਇੱਕ ਆਤਮਘਾਤੀ ਹਮਲਾਵਰ ਨੇ ਸੰਸਦ ਦੇ ਨੇੜੇ ਬੰਬ ਨਾਲ ਆਪਣੇ ਆਪ ਨੂੰ ਉੱਡਾ ਲਿਆ। ਇਸ ਧਮਾਕੇ ਤੋਂ ਬਾਅਦ ਅੰਕਾਰਾ ਸ਼ਹਿਰ ‘ਚ ਭਗਦੜ ਮਚ ਗਈ। ਇਸ  ਹਮਲੇ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਾਯਾ ਨੇ  ਕਿਹਾ, ਦੋ ਹਮਲਾਵਰ ਕਰੀਬ 9.30 ਵਜੇ ਇੱਕ ਵਪਾਰਕ ਵਾਹਨ ਵਿੱਚ ਆਏ ਅਤੇ ਹਮਲਾ ਕੀਤਾ।

ਮੀਡੀਆ ਰਿਪੋਰਟਾਂ ਅਨੁਸਾਰ ਇਹ ਧਮਾਕਾ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੋਇਆ ਹੈ।  ਇਸ ਹਮਲੇ ‘ਚ ਇਕ ਫਿਦਾਇਨ ਮਾਰਿਆ ਗਿਆ, ਜਦਕਿ ਦੂਜੇ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ। ਫਿਲਹਾਲ ਇਸ ਧਮਾਕੇ ‘ਚ ਕਿੰਨੇ ਨਾਗਰਿਕ ਜ਼ਖਮੀ ਹੋਏ ਹਨ ਅਤੇ ਕਿੰਨੇ ਦੀ ਮੌਤ ਹੋਈ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਤੁਰਕੀ ਦੇ ਮੀਡੀਆ ‘ਚ ਪ੍ਰਕਾਸ਼ਿਤ ਵੀਡੀਓ ‘ਚ ਗ੍ਰਹਿ ਮੰਤਰਾਲੇ ਦੇ ਕੋਲ ਇਕ ਸੜਕ ‘ਤੇ ਮਲਬਾ ਖਿੱਲਰਿਆ ਹੋਇਆ ਦੇਖਿਆ ਗਿਆ ਸੀ। ਤੁਰਕੀ ਦੀ ਸੰਸਦ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਤੋਂ ਸ਼ੁਰੂ ਹੋ ਰਹੀ ਹੈ। ਗ੍ਰਹਿ ਮੰਤਰਾਲੇ ਅਤੇ ਸੰਸਦ ਭਵਨ ਦੇ ਨੇੜੇ ਜਿੱਥੇ ਹਮਲਾ ਹੋਇਆ, ਉੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਰਾਸ਼ਟਰਪਤੀ ਏਰਦੋਗਨ ਵੀ ਅੱਜ ਭਾਸ਼ਣ ਦੇ ਸਕਦੇ ਹਨ। ਉਹ ਹੋਰ ਸੰਸਦ ਮੈਂਬਰਾਂ ਦੇ ਨਾਲ ਸੰਸਦ ਪਹੁੰਚ ਸਕਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment