ਦਾਦ, ਖੁਜਲੀ ਦੀ ਸਮੱਸਿਆ ਨੂੰ ਖਤਮ ਕਰਨ ਲਈ ਅਪਣਾਓ ਇਹ ਘਰੇਲੂ ਉਪਚਾਰ

TeamGlobalPunjab
3 Min Read

ਨਿਊਜ਼ ਡੈਸਕ :  ਦਾਦ, ਖੁਜਲੀ ਜਾਂ ਖਾਜ ਦੀ ਸਮੱਸਿਆ ਤੋਂ ਬਹੁਤ ਸਾਰੇ ਲੋਕ ਪ੍ਰੇਸ਼ਾਨ ਹਨ। ਇਹ ਇੱਕ ਆਮ ਸਮੱਸਿਆ ਹੈ ਜਿਸ ਨੂੰ ਘਰ ‘ਚ ਹੀ ਗੇਂਦੇ (ਮੈਰੀਗੋਲਡ) ਦੇ ਫੁੱਲਾਂ ਨਾਲ ਘਰੇਲੂ ਉਪਚਾਰਾਂ ਰਾਹੀਂ ਠੀਕ ਕੀਤਾ ਜਾ ਸਕਦਾ ਹੈ। ਦਾਦ ਇੱਕ ਤਰ੍ਹਾਂ ਨਾਲ ਅਜਿਹਾ ਫੰਗਲ ਇੰਨਫੈਕਸ਼ਨ (ਸੰਕਰਮਣ) ਹੈ ਜੋ ਹੱਥਾਂ, ਪੈਰਾਂ, ਗਰਦਨ ਜਾਂ ਅੰਦਰੂਨੀ ਅੰਗਾਂ ਵਿੱਚ ਕਿਸੇ ਵੀ ਥਾਂ ‘ਤੇ ਹੋ ਸਕਦਾ ਹੈ। ਇਸ ਇੰਨਫੈਕਸ਼ਨ ਨਾਲ ਸਰੀਰ ‘ਤੇ ਲਾਲ ਤੇ ਭੂਰੇ ਰੰਗ ਦਾ ਜ਼ਖਮ ਹੋ ਜਾਂਦਾ ਹੈ। ਜੇਕਰ ਇਸ ‘ਤੇ ਖੁਜਲੀ ਕੀਤੀ ਜਾਵੇ ਤਾਂ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ। ਦਾਦ ਤੇ ਖੁਜਲੀ ਦੀ ਸਮੱਸਿਆ ਲਈ ਬਾਜ਼ਾਰਾਂ ਵਿੱਚ ਬਹੁਤ ਸਾਰੀਆਂ ਦਵਾਈਆਂ ਉਪਲੱਬਧ ਹਨ। ਪਰ ਇਨ੍ਹਾਂ ਦਵਾਈਆਂ ਦੀ ਵਰਤੋਂ ਨਾਲ ਇਸ ਸਮੱਸਿਆ ਤੋਂ ਪੂਰਨ ਤੌਰ ‘ਤੇ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਇਸ ਦੇ ਉਲਟ ਗੇਂਦੇ (ਮੈਰੀਗੋਲਡ) ਦੇ ਫੁੱਲ ਅਤੇ ਪੱਤੀਆਂ ਦਾ ਇਸਤੇਮਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੀਤਾ ਜਾ ਸਕਦਾ ਹੈ।

Image result for marigold

ਗੇਂਦੇ ਦੇ ਫੁੱਲਾਂ ਦਾ ਇਸਤੇਮਾਲ ਪੂਜਾ ਤੇ ਘਰਾਂ ਦੀ ਸਜਾਵਟ ਲਈ ਵੀ ਕੀਤਾ ਜਾਂਦਾ ਹੈ। ਗੇਂਦੇ (ਮੈਰੀਗੋਲਡ) ਦੇ ਫੁੱਲ ਵਿੱਚ ਐਂਟੀ-ਫੰਗਲ ਅਤੇ ਐਂਟੀ-ਐਲਰਜਿਕ ਗੁਣ ਮੌਜੂਦ ਹੁੰਦੇ ਹਨ, ਜੋ ਦਾਦ, ਖਾਜ ਅਤੇ ਖੁਜਲੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕਾਰਗਰ ਹੁੰਦੇ ਹਨ। ਜੇਕਰ ਤੁਸੀਂ ਇਸ ਤਰ੍ਹਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਇਸ ਲਈ ਗੇਂਦੇ ਦੇ ਫੁੱਲ ਤੁਹਾਡੇ ਲਈ ਰਾਮਬਾਣ ਸਾਬਿਤ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਇਸ ਦੇ ਘਰੇਲੂ ਉਪਚਾਰਾਂ ਬਾਰੇ :

ਇਸਤੇਮਾਲ ਕਰਨ ਦੀ ਪਹਿਲੀ ਵਿਧੀ

- Advertisement -

ਸਭ ਤੋਂ ਪਹਿਲਾਂImage result for marigold ਗੇਂਦੇ (ਮੈਰੀਗੋਲਡ) ਦੀਆਂ ਪੱਤੀਆਂ ਨੂੰ ਪਾਣੀ ਵਿੱਚ ਪਾ ਕੇ ਉਬਾਲ ਲਓ। ਇਸ ਤੋਂ ਬਾਅਦ ਇਸ ਨੂੰ ਠੰਡਾ ਹੋਣ ਤੋਂ ਬਾਅਦ ਸਰੀਰ ਦੇ ਉਸ ਭਾਗ ‘ਤੇ ਲਗਾਓ ਜਿਸ ਥਾਂ ‘ਤੇ ਦਾਦ ਤੇ ਖੁਜਲੀ ਦੇ ਜ਼ਖਮ ਹਨ। ਕੁਝ ਸਮੇਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਇਸ ਉਪਚਾਰ ਨੂੰ ਲਗਾਤਾਰ 7 ਦਿਨ ਕਰਨ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।

ਇਸਤੇਮਾਲ ਕਰਨ ਦੀ ਦੂਜੀ ਵਿਧੀ

ਇਸ ਵਿਧੀ ‘ਚ ਸਭ ਤੋਂ ਪਹਿਲਾਂ ਗੇਂਦੇ ਦੇ ਫੁੱਲ ਦਾ ਰਸ ਕੱਢ ਲਓ ਜਾਂ ਫਿਰ ਇਸ ਨੂੰ ਪੀਸ ਕੇ ਇਸ ਦਾ ਪੇਸਟ ਤਿਆਰ ਕਰ ਲਓ। ਇਸ ਤਰ੍ਹਾਂ ਤਿਆਰ ਹੋਏ ਪੇਸਟ ਨੂੰ ਸਰੀਰ ਦੇ ਉਸ ਭਾਗ ‘ਤੇ ਲਗਾਓ ਜਿੱਥੇ ਦਾਦ, ਖੁਜਲੀ ਦੇ ਜ਼ਖਮ ਹਨ। ਪੇਸਟ ਨੂੰ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਵੋ। ਲਗਾਤਾਰ ਇੱਕ ਹਫਤਾ ਇਸ ਉਪਚਾਰ ਨਾਲ ਦਾਦ, ਖੁਜਲੀ ਤੇ ਖਾਜ ਦੀ ਸਮੱਸਿਆ ਤੋਂ ਛੂਟਕਾਰਾ ਮਿਲੇਗਾ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.


Share this Article
Leave a comment