ਜੇਕਰ ਤੁਹਾਨੂੰ ਵੀ ਹੈ ਬੀਪੀ ਸਬੰਧੀ ਸਮੱਸਿਆ ਤਾਂ ਇਸ ਚੀਜ਼ ਤੋਂ ਰਹੋ ਸਾਵਧਾਨ! ਹੋ ਸਕਦਾ ਖਤਰਨਾਕ

TeamGlobalPunjab
2 Min Read

ਨਿਊਜ਼ ਡੈਸਕ : ਲਸਣ ਸਿਹਤ ਲਈ ਬਹੁਤ ਗੁਣਕਾਰੀ ਹੁੰਦਾ ਹੈ। ਜੇਕਰ ਇਸ ਦੇ ਗੁਣਾਂ ਦੀ ਗੱਲ ਕਰੀਏ ਤਾਂ ਲਸਣ ‘ਕਲੈਸਟਰੋਲ’ ਘਟਾਉਂਦਾ ਹੈ ਅਤੇ ਖੂਨ ਦੀਆਂ ਗੱਠਾਂ ਬਣਨ ਤੋਂ ਰੋਕਦਾ ਹੈ। ਲਸਣ ਵਿੱਚ ਇੱਕ ਬਹੁ-ਉਪਯੋਗੀ ਤੱਤ “ਥਰੋਮਥਾਕਸੀਨ” ਹੁੰਦਾ ਹੈ, ਜੋ ਦਿਲ ਦੀਆਂ ਧਮਣੀਆਂ ਨੂੰ ਤੇਜ਼ ਕਰਦਾ ਹੈ ਤੇ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਵਿੱਚ ਵਾਧਾ ਕਰਦਾ ਹੈ, ਜਿਸ ਨਾਲ ਸਰੀਰ ਜ਼ਿਆਦਾ ਪ੍ਰਭਾਵੀ ਢੰਗ ਨਾਲ ਕੈਂਸਰ ਵਰਗੇ ਖਤਰਨਾਕ ਰੋਗਾਂ ਦਾ ਮੁਕਾਬਲਾ ਕਰਨ ਦੇ ਸਮੱਰਥ ਬਣਦਾ ਹੈ।

ਪਰ ਇਸ ਦੇ ਉਲਟ ਜੇਕਰ ਤੁਹਾਨੂੰ ਜਿਗਰ ਤੇ ਬੀਪੀ (ਬਲੱਡ ਪ੍ਰੈਸ਼ਰ) ਸਬੰਧੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਲਸਣ ਦਾ ਉਪਯੋਗ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਤੁਹਾਡੇ ਜਿਗਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਬੀਪੀ (ਬਲੱਡ ਪ੍ਰੈਸ਼ਰ) ਨੂੰ ਇੰਨਾ ਜ਼ਿਆਦਾ ਘਟਾ ਸਕਦਾ ਹੈ ਕਿ ਤੁਹਾਡੀ ਸਿਹਤ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।

ਇਸ ਦੇ ਨਾਲ ਹੀ ਜੇਕਰ ਤੁਸੀਂ ਕਿਸੇ ਬਿਮਾਰੀ ‘ਚ ਦਵਾਈ ਲੈ ਰਹੇ ਹੋ, ਤਾਂ ਲਸਣ ਘੱਟ ਖਾਓ ਕਿਉਂਕਿ ਇਹ ਤੁਹਾਡੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ। ਸਾਈਨਸ ਨਾਲ ਜੂਝ ਰਹੇ ਲੋਕਾਂ ਨੂੰ ਵੀ ਲਸਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪੇਟ ਸਬੰਧੀ ਸਮੱਸਿਆਵਾਂ ਜਿਵੇਂ ਕਿ ਕਬਜ਼, ਅਲਸਰ ਅਤੇ ਗੈਸ ਹੈ ਤਾਂ ਵੀ ਲਸਣ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਗਰਭ ਅਵਸਥਾ ਦੌਰਾਨ ਔਰਤਾਂ ਨੂੰ ਲਸਣ ਨਹੀਂ ਖਾਣਾ ਚਾਹੀਦਾ ਹੈ। ਲਸਣ ਦੀ ਤਸੀਰ ਗਰਮ ਹੁੰਦੀ ਹੈ। ਜਿਸ ਨਾਲ ਗਰਭਪਾਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਖੂਨ ਦੀ ਕਮੀ ਨਾਲ ਜੂਝ ਰਹੇ ਲੋਕਾਂ ਨੂੰ ਵੀ ਲਸਣ ਨਹੀਂ ਖਾਣਾ ਚਾਹੀਦਾ।

- Advertisement -

Share this Article
Leave a comment