ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹੋਈ ਅਚਾਨਕ ਮੌਤ

Rajneet Kaur
1 Min Read

ਨਿਊਜ਼ ਡੈਸਕ: ਕੈਨੇਡਾ ‘ਚ ਤਕਰੀਬਨ ਡੇਢ ਸਾਲ ਪਹਿਲਾਂ ਗਏ ਮਲੋਟ ਦੇ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਹੈ। ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਏ ਮਨਮੀਤ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਮਾਪਿਆਂ ‘ਤੇ ਦੁਖਾਂ ਦਾ ਪਹਾੜ ਟੁਟ ਗਿਆ ਹੈ।ਦਸ ਦਈਏ ਕਿ ਮਨਮੀਤ ਮਾਪਿਆਂ ਦਾ ਇਕਲੌਤਾ ਪੁਤਰ ਸੀ।

 

ਮਲੋਟ ਸ਼ਹਿਰ ਦਾ ਵਸਨੀਕ ਨੌਜਵਾਨ ਮਨਮੀਤ ਸਿੰਘ ਡੇਢ ਸਾਲ ਪਹਿਲਾਂ ਘਰ ਦੇ ਆਰਥਿਕ ਹਾਲਾਤ ਅਤੇ ਆਪਣੇ ਸੁਨਹਿਰੀ ਭਵਿਖ ਲਈ ਕੈਨੇਡਾ ਵਰਕ ਪਰਮਿਟ ‘ਤੇ ਗਿਆ ਸੀ । ਪਰ ਅਚਾਨਕ ਉਸਦੀ ਮੌਤ ਦੀ ਖਬਰ ਕਾਰਨ ਘਰ ‘ਚ ਸੋਗ ਦੀ ਲਹਿਰ ਪਸਰ ਗਈ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment