Home / News / ਅਮਰੀਕਾ ਜਾਣ ਲਈ ਹਾਲੇ ਹੋਰ ਕਰਨਾ ਹੋਵੇਗਾ ਇੰਤਜ਼ਾਰ : ਅਮਰੀਕੀ ਦੂਤਾਵਾਸ ਨੇ ਕਿਹਾ – 8 ਨਵੰਬਰ ਤੋਂ ਖੁੱਲਣਗੇ ਅਮਰੀਕਾ ਦੇ ਦਰਵਾਜੇ ਪਰ ਟੀਕਾਕਰਨ ਕਰਵਾਉਣਾ ਲਾਜ਼ਮੀ

ਅਮਰੀਕਾ ਜਾਣ ਲਈ ਹਾਲੇ ਹੋਰ ਕਰਨਾ ਹੋਵੇਗਾ ਇੰਤਜ਼ਾਰ : ਅਮਰੀਕੀ ਦੂਤਾਵਾਸ ਨੇ ਕਿਹਾ – 8 ਨਵੰਬਰ ਤੋਂ ਖੁੱਲਣਗੇ ਅਮਰੀਕਾ ਦੇ ਦਰਵਾਜੇ ਪਰ ਟੀਕਾਕਰਨ ਕਰਵਾਉਣਾ ਲਾਜ਼ਮੀ

ਵਾਸ਼ਿੰਗਟਨ/ਨਵੀਂ ਦਿੱਲੀ : ਭਾਰਤ ‘ਚ ਅਮਰੀਕੀ ਦੂਤਾਵਾਸ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਦੀ ਯਾਤਰਾ ਲਈ ਵੀਜ਼ਾ ਮਨਜ਼ੂਰੀ ਨੂੰ ਹੁਣ ਵੀ ਦੇਰੀ ਹੋ ਰਹੀ ਹੈ। ਦੂਤਾਵਾਸ ਵੱਲੋਂ ਦੱਸਿਆ ਗਿਆ ਕਿ ਗੈਰ-ਪ੍ਰਵਾਸੀ ਵੀਜ਼ਾ ਲੈਣ ਲਈ ਲੋਕਾਂ ਨੂੰ ਕੁਝ ਦਿਨ ਹੋਰ ਉਡੀਕ ਕਰਨੀ ਪਵੇਗੀ। ਦੂਤਾਵਾਸ ਨੇ ਕਿਹਾ ਕਿ ਨਵੀਂ ਅੰਤਰਰਾਸ਼ਟਰੀ ਹਵਾਈ ਯਾਤਰਾ ਨੀਤੀ ਦੇ ਤਹਿਤ ਭਾਰਤ ਦੇ ਲਗਭਗ 30 ਲੱਖ ਵੀਜ਼ਾ ਧਾਰਕ 8 ਨਵੰਬਰ ਤੋਂ ਅਮਰੀਕਾ ਦੀ ਯਾਤਰਾ ਕਰ ਸਕਣਗੇ। ਹਾਲਾਂਕਿ, ਉਨ੍ਹਾਂ ਕੋਲ ਟੀਕਾਕਰਨ ਦਾ ਸਬੂਤ ਹੋਣਾ ਚਾਹੀਦਾ ਹੈ।

 

   ਅਮਰੀਕੀ ਦੂਤਘਰ ਨੇ ਕਿਹਾ ਕਿ ਦੌਰੇ ਦੀ ਸ਼ੁਰੂਆਤ ਨਾਲ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ​​ਅਤੇ ਵਧਦੇ ਸਬੰਧਾਂ ਨੂੰ ਮਦਦ ਮਿਲੇਗੀ, ਜੋ ਸਾਡੀ ਪ੍ਰਮੁੱਖ ਤਰਜ਼ੀਹ ਹੈ। ਜਿਵੇਂ ਕਿ ਅਸੀਂ ਕੋਰੋਨਾ ਕਾਰਨ ਪੈਦਾ ਹੋਈਆਂ ਰੁਕਾਵਟਾਂ ਤੋਂ ਉਭਰ ਰਹੇ ਹਾਂ, ਅਸੀਂ ਗੈਰ-ਪ੍ਰਵਾਸੀ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਆਪਣੇ ਦੂਤਾਵਾਸਾਂ ਅਤੇ ਕੌਂਸਲੇਟਾਂ ਤੋਂ ਕੁਝ ਮਹੱਤਵਪੂਰਨ ਪ੍ਰਵਾਨਗੀਆਂ ਦੀ ਉਡੀਕ ਕਰ ਰਹੇ ਹਾਂ।

ਦੂਤਾਵਾਸ ਨੇ ਉਡੀਕ ਕਰਨ ਲਈ ਲੋਕਾਂ ਨੂੰ ਧੀਰਜ ਰੱਖਣ ਲਈ ਧੰਨਵਾਦ ਕੀਤਾ। ਨਾਲ ਹੀ ਕਿਹਾ ਕਿ ਅਸੀਂ ਆਪਣੀ ਸਮਰੱਥਾ ਨੂੰ ਵਧਾਉਣ ਅਤੇ ਸਾਡੇ ਬਿਨੈਕਾਰਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਲਗਾਤਾਰ ਕੰਮ ਕਰ ਰਹੇ ਹਾਂ।

ਵੈਕਸੀਨੇਸਨ ਜ਼ਰੂਰੀ

ਅਮਰੀਕੀ ਦੂਤਘਰ ਨੇ ਕਿਹਾ ਕਿ 8 ਨਵੰਬਰ ਤੋਂ ਅਮਰੀਕਾ ਜਾਣ ਵਾਲੇ ਵਿਦੇਸ਼ੀ ਹਵਾਈ ਯਾਤਰੀਆਂ ਨੂੰ ਕੋਰੋਨਾ ਤੋਂ ਬਚਣ ਲਈ ਪੂਰੀ ਤਰ੍ਹਾਂ ਟੀਕਾਕਰਨ ਕਰਨਾ ਹੋਵੇਗਾ। ਅਮਰੀਕਾ ਲਈ ਉਡਾਣ ਭਰਨ ਲਈ, ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਟੀਕਾਕਰਣ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੈ। ਛੋਟ ਸਿਰਫ਼ ਕੁਝ ਖਾਸ ਸਥਿਤੀਆਂ ਵਿੱਚ ਹੀ ਦਿੱਤੀ ਜਾਵੇਗੀ।

Check Also

ਬਹੁਜਨ ਸਮਾਜ ਪਾਰਟੀ ਨੇ ਐਲਾਨੇ 14 ਸੀਟਾਂ ਤੋਂ  ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ …

Leave a Reply

Your email address will not be published. Required fields are marked *