ਤੇਲ ਦੀਆਂ ਕੀਮਤਾਂ ‘ਤੇ ਸਿਆਸੀ ਰੇੜਕਾ, ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਵਿਸ਼ੇਸ਼ ਪੱਤਰ

TeamGlobalPunjab
1 Min Read

ਨਵੀਂ ਦਿੱਲੀ: ਦੇਸ਼ ਅੰਦਰ ਤੇਲ ਦੀਆਂ ਵਧ ਰਹੀਆਂ ਕੀਮਤਾਂ ਤੇ ਸਿਆਸੀ ਘਸਮਾਣ ਤੇਜ ਹੁੰਦਾ ਜਾ ਰਿਹਾ ਹੈ।  ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਵੀ ਹੁਣ ਇਸ ਮਸਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ ਹੈ। ਗਾਂਧੀ ਨੇ ਕਿਹਾ ਕਿ ਇਹ ਕੀਮਤਾਂ “ਇਤਿਹਾਸਕ ਅਤੇ ਅਵਿਸ਼ਵਾਸੀ” ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਤੇਲ ਦੀ ਵੱਧਦੀ ਕੀਮਤ ਵਾਪਸ ਲੈ ਕੇ ਸਾਡੇ ਮੱਧ ਅਤੇ ਤਨਖਾਹਦਾਰ ਵਰਗ, ਕਿਸਾਨਾਂ ਅਤੇ ਗਰੀਬਾਂ ਨੂੰ ਰਾਹਤ ਦਿੱਤੀ ਜਾਵੇ।

- Advertisement -

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਜੀਡੀਪੀ ਦੇ ਮਸਲੇ ‘ਤੇ ਵੀ ਕੇਂਦਰ ਸਰਕਾਰ ਨੂੰ ਘੇਰਿਆ ਗਿਆ ਹੈ।  ਜ਼ਿਕਰ ਏ ਖਾਸ ਹੈ ਕਿ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਕੇਂਦਰ ਦੀ ਮੋਦੀ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ ।

Share this Article
Leave a comment