ਵਾਸ਼ਿੰਗਟਨ: ਉੱਤਰੀ ਕੈਰੋਲੀਨਾ ਦੇ ਇੱਕ ਹਾਈ ਸਕੂਲ ਵਿੱਚ ਬੁੱਧਵਾਰ ਨੂੰ ਇੱਕ ਵਿਦਿਆਰਥੀ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਬੁੱਧਵਾਰ ਸ਼ਾਮ ਘੋਸ਼ਣਾ ਕੀਤੀ ਕਿ ਉੱਤਰੀ ਕੈਰੋਲਿਨਾ ਦੇ ਵਿੰਸਟਨ-ਸਲੇਮ ਦੇ ਮਾਊਂਟ ਟੈਬੋਰ ਹਾਈ ਸਕੂਲ ਵਿੱਚ ਗੋਲੀਬਾਰੀ ਦੇ ਇੱਕ ਘੰਟੇ ਬਾਅਦ ਇੱਕ ਸ਼ੱਕੀ ਵਿਅਕਤੀ ਨੂੰ ਬਿਨਾਂ ਕਿਸੇ ਘਟਨਾ ਦੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸ਼ੱਕੀ ਵਿਅਕਤੀ ਦੀ ਪਛਾਣ ਜਾਂ ਸੰਭਾਵਤ ਮੰਤਵ ਸਮੇਤ ਕੋਈ ਹੋਰ ਵੇਰਵੇ ਤੁਰੰਤ ਜਾਰੀ ਨਹੀਂ ਕੀਤੇ ਗਏ।
ਇੱਕ ਜ਼ਖ਼ਮੀ ਵਿਦਿਆਰਥੀ ਜਿਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।ਸਥਾਨਕ ਸਮੇਂ ਅਨੁਸਾਰ ਦੁਪਹਿਰ ਤੋਂ ਬਾਅਦ, ਫੌਰਸਿਥ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਦੱਸਿਆ ਕਿ “ਸਕੂਲ ਦੀ ਪ੍ਰਾਪਰਟੀ ‘ਤੇ” ਗੋਲੀਬਾਰੀ ਨੇ ਇੱਕ ਵਿਦਿਆਰਥੀ ਨੂੰ ਜ਼ਖਮੀ ਕਰ ਦਿੱਤਾ ਹੈ ਬਾਕੀ ਸਾਰੇ ਵਿਦਿਆਰਥੀ ਸੁਰੱਖਿਅਤ ਹਨ।ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ, ਜੋ ਹਾਈ ਸਕੂਲ ਦਾ ਵਿਦਿਆਰਥੀ ਮੰਨਿਆ ਜਾਂਦਾ ਹੈ, ਨੂੰ ਬੁੱਧਵਾਰ ਸ਼ਾਮ ਨੂੰ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਘੰਟਿਆਂਬੱਧੀ ਭਾਲ ਕੀਤੀ ਗਈ। ਪੁਲਿਸ ਵਿਭਾਗ ਨੇ ਪੀੜਤ ਦੇ ਪ੍ਰਤੀ ਆਪਣੀ ਸੰਵੇਦਨਾ ਨੂੰ ਟਵੀਟ ਕਰਦੇ ਹੋਏ ਲਿਖਿਆ, “ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਅੱਜ ਅਤੇ ਉਸਦੇ ਆਉਣ ਵਾਲੇ ਮੁਸ਼ਕਲ ਦਿਨਾਂ ਵਿੱਚ ਉਸਦੇ ਪਰਿਵਾਰ ਦੇ ਨਾਲ ਹਨ।”
“It is a sad day but we will get through this together. This family needs your prayers. Our students need your prayers. Our community needs your prayers.”
— Forsyth Co Sheriff’s Office NC (@gofcsonc) September 1, 2021
ਸ਼ੈਰਿਫ ਦੇ ਦਫਤਰ ਦੇ ਫੇਸਬੁੱਕ ਪੇਜ ਮੁਤਾਬਕ, ਸਕੂਲ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਵਿੰਸਟਨ-ਸਲੇਮ ਪੁਲਿਸ ਤੇ ਫੋਰਸਿਥ ਕਾਉਂਟੀ ਸ਼ੈਰਿਫ ਦਫਤਰ ਸੀਨ ਨੂੰ ਸੁਰੱਖਿਅਤ ਕਰ ਜਾਂਚ ਕਰਨਾ ਚਾਹੁੰਦੀ ਹੈ। ਫੈਡਰਲ ਏਜੰਸੀ ਨੇ ਟਵਿੱਟਰ ‘ਤੇ ਐਲਾਨ ਕੀਤਾ ਕਿ ਅਲਕੋਹਲ, ਤੰਬਾਕੂ, ਹਥਿਆਰ ਤੇ ਵਿਸਫੋਟਕ ਬਿਊਰੋ ਦੇ ਸ਼ਾਰਲਟ ਫੀਲਡ ਡਿਵੀਜ਼ਨ ਨੇ ਵੀ ਜਵਾਬ ਦਿੱਤਾ ਹੈ। ਬੁੱਧਵਾਰ ਨੂੰ ਵੀ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਹਫਤੇ ਇਹ ਦੂਜੀ ਘਟਨਾ ਹੈ ਜਿਸ ਵਿੱਚ ਇੱਕ ਵਿਦਿਆਰਥੀ ਨੂੰ ਗੋਲੀ ਮਾਰੀ ਗਈ ਹੈ।
ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਆਲੇ ਦੁਆਲੇ ਦੇ ਖੇਤਰਾਂ ਦੇ ਸਕੂਲਾਂ ਨੂੰ ਸਾਵਧਾਨੀ ਦੇ ਤੌਰ ‘ਤੇ ਲੌਕਡਾਊਨ ਕਰ ਦਿੱਤਾ ਗਿਆ, ਪਰ ਹੋਰ ਕਿਸੇ ਘਟਨਾ ਦੀ ਸੂਚਨਾ ਨਹੀਂ ਮਿਲੀ।