ਮਹਿੰਗਾਈ ਨੇ ਉਡਾਈ ਅਮਰੀਕੀਆਂ ਦੀ ਨੀਂਦ, ਹਰ 5 ‘ਚੋਂ 1 ਰਾਤ ਨੂੰ ਸ਼ਾਂਤੀ ਨਾਲ ਸੌਣ ‘ਚ ਅਸਮਰੱਥ

Prabhjot Kaur
3 Min Read

ਵਾਸ਼ਿੰਗਟਨ: ਕੋਰੋਨਾ ਸੰਕਟ ਤੋਂ ਬਾਅਦ ਹੁਣ ਅਮਰੀਕਾ ਦੇ ਨਾਗਰਿਕ ਮਹਿੰਗਾਈ ਤੋਂ ਪਰੇਸ਼ਾਨ ਹਨ। ਓਹਾਇਓ ਯੂਨੀਵਰਸਿਟੀ ਮੈਡੀਕਲ ਸੈਂਟਰ ਦੀ ਤਾਜ਼ਾ ਰਿਪੋਰਟ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਹਰ 5 ‘ਚੋਂ ਇੱਕ ਅਮਰੀਕੀ ਰਾਤ ਨੂੰ ਸ਼ਾਂਤੀ ਨਾਲ ਨਹੀਂ ਸੌਂਦਾ। ਉੱਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਲੋਕ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਤਣਾਅ ‘ਚੋਂ ਲੰਘ ਰਹੇ ਹਨ 68 ਫੀਸਦੀ ਲੋਕ ਤਣਾਅ ਕਾਰਨ ਸੌ ਹੀ ਨਹੀਂ ਪਾ ਰਹੇ।

ਇੰਟਰਨਲ ਮੈਡੀਸਨ ਦੀ ਪ੍ਰੋਫੈਸਰ ਡਾ. ਅਨੀਸਾ ਦਾਸ ਦੇ ਅਨੁਸਾਰ, 2018 ਤੋਂ 2021 ਦਰਮਿਆਨ ਨੀਂਦ ਨਾ ਆਉਣ ਦੇ ਮਾਮਲਿਆਂ ਵਿੱਚ 29 ਪ੍ਰਤੀਸ਼ਤ ਵਾਧਾ ਹੋਇਆ ਹੈ। ਡਾ. ਅਨੀਸ਼ਾ ਦਾਸ ਦਾ ਕਹਿਣਾ ਹੈ ਕਿ ਬਣਾਅ ਕਾਰਨ ਦਿਲ ਦੀ ਧੜਕਣ ਦੀ ਦਰ ਵਧ ਜਾਂਦੀ ਹੈ। ਇਸ ਕਾਰਨ ਬਲੱਡ ਪ੍ਰੈਸ਼ਰ ਅਤੇ ਮਾਸਪੇਸ਼ੀਆਂ ਵਿੱਚ ਖਿਚਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ। ਅਜਿਹੇ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕੀ ਲੋਕ ਰਾਤ ਨੂੰ ਔਸਤਨ 5 ਘੰਟੇ ਸੌਂਦੇ ਹਨ। ਇਸ ਦੇ ਨਾਲ ਹੀ ਹਫ਼ਤੇ ਵਿੱਚ 3 ਦਿਨ ਉਨ੍ਹਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਰਾਤ ਨੂੰ ਫੋਨ, ਟੀਵੀ ਸਕਰੀਨ ਦੇਖਣਾ ਖ਼ਤਰਨਾਕ ਹੈ, ਇੱਕ ਹੋਰ ਰਿਪੋਰਟ ਮੁਤਾਬਕ ਅਮਰੀਕਾ ਵਿੱਚ ਸਿਰਫ਼ 8 ਫੀਸਦੀ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਨੀਂਦ ਤੋਂ ਪੂਰਾ ਆਰਾਮ ਮਿਲਿਆ ਹੈ। 50 ਫੀਸਦ ਲੋਕ ਸੌਣ ਤੋਂ ਪਹਿਲਾਂ ਫ਼ੋਨ ਦੇਖਦੇ, ਜਦਕਿ 37 ਫੀਸਦੀ ਲੋਕ ਟੀਵੀ ਦੇਖਦੇ ਹੋਏ ਸੌਂਦੇ ਹਨ।

ਡਾ. ਦਾਸ ਦਾ ਕਹਿਣਾ ਹੈ ਕਿ ਰਾਤ ਨੂੰ ਫ਼ੋਨ ਜਾਂ ਟੀਵੀ ਤੋਂ ਆਉਣ ਵਾਲੀ ਲਾਈਟ ਸਾਡੀ ਬਾਡੀ ਕਲਾਕ ਨੂੰ ਗੁੰਮਰਾਹ ਕਰਦੀ ਹੈ, ਜਿਸ ਕਾਰਨ ਸਾਨੂੰ ਰਾਤ ਨੂੰ ਸਹੀ ਸਮੇਂ ‘ਤੇ ਨੀਂਦ ਨਹੀਂ ਆਉਂਦੀ । ਨੀਂਦ ਨਾਂ ਆਉਣਾ ਕਿਸੇ ਬੀਮਾਰੀ ਦਾ ਲੱਛਣ ਵੀ ਹੋ ਸਕਦਾ ਹੈ। ਡਾ. ਦਾ ਕਹਿਣਾ ਹੈ ਕਿ ਕਮਰੇ ਨੂੰ ਹਨੇਰਾ ਅਤੇ ਠੰਡਾ ਰੱਖੋ, ਕਮਰੇ ‘ਚ ਜਿੰਨਾ ਸੰਭਵ ਹੋ ਸਕੇ ਹਨ੍ਹੇਰਾ ਰੱਖਿਆ ਜਾਣਾ ਚਾਹੀਦਾ ਹੈ, ਇਹ ਤੁਹਾਨੂੰ ਸ਼ਾਂਤ ਰਹਿਣ ਅਤੇ ਚੰਗੀ ਨੀਂਦ ਲੈਣ ਵਿੱਚ ਮਦਦ ਕਰ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment