ਮਿਸਿਸਾਗਾ ‘ਚ ਇੱਕ ਮਸਜਿਦ ‘ਤੇ ਮਾਰੇ ਗਏ ਪੱਥਰ, ਪੁਲਿਸ ਕਰ ਰਹੀ ਹੈ ਜਾਂਚ

Rajneet Kaur
2 Min Read

ਮਿਸਿਸਾਗਾ : ਮਿਸਿਸਾਗਾ ਦੀ ਇੱਕ ਮਸਜਿਦ ‘ਚ ਇੱਕ ਮਸ਼ਕੂਕ ਵੱਲੋਂ ਪੱਥਰ ਮਾਰੇ ਜਾਣ ਦੀ ਕਥਿਤ ਨਫ਼ਰਤੀ ਅਪਰਾਧ ਦੀ ਘਟਨਾ ਸਾਹਮਣੇ ਆਈ ਹੈ।ਜਿਸਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਕਿਊਬੈਕ ਮਸਜਿਦ ਹਮਲੇ ਦੀ 7ਵੀਂ ਬਰਸੀ ਦੀ ਰਾਤ ਨੂੰ ਵਾਪਰੀ ਹੈ।

ਪੀਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹ ਹੇਟ ਕ੍ਰਾਈਮ ਨਾਲ ਸਬੰਧਿਤ ਇੱਕ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਅਨੁਸਾਰ ਮਿਸੀਸਾਗਾ ਦੀ ਇੱਕ ਮਸਜਿਦ ਦੀਆਂ ਖਿੜਕੀਆਂ ਉੱਤੇ ਇੱਕ ਮਸ਼ਕੂਕ ਪੱਥਰ ਸੁੱਟਦਾ ਹੋਇਆ ਕੈਮਰੇ ਵਿੱਚ ਕੈਦ ਹੋਇਆ ਹੈ। ਪੀਲ ਪੁਲਿਸ ਨੇ ਕਿਹਾ ਕਿ ਇਸ ਸਮੇਂ ਸ਼ੱਕ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

ਮੁਸਲਿਮ ਕੌਂਸਲ ਦੇ ਸੀਈਓ, ਸਟੀਫ਼ਨ ਬ੍ਰਾਊਨ ਨੇ ਕਿਹਾ ਕਿ ਮਿਸਿਸਾਗਾ ਵਿੱਚ ਇਹ ਤਾਜ਼ਾ ਹਮਲਾ ਇੱਕ ਅਜਿਹੀ ਬਰਸੀ ‘ਤੇ ਹੋਇਆ ਹੈ, ਜਦੋਂ ਉਹ (ਕਿਊਬੈਕ ਹਮਲੇ ਦੇ) ਪੀੜਤਾਂ ਨੂੰ ਯਾਦ ਕਰ ਰਹੇ ਸਨ। ਇਹ ਘਟਨਾ ਯਾਦਦਹਾਨੀ ਕਰਾਉਂਦੀ ਹੈ ਕਿ ਹਿੰਸਕ ਇਸਲਾਮੋਫੋਬੀਆ ਅਜੇ ਵੀ ਕੈਨੇਡਾ ਵਿੱਚ ਬਹੁਤ ਜ਼ਿਆਦਾ ਮੌਜੂਦ ਹੈ।

ਪੁਲਿਸ ਮਸਜਿਦ ਦੇ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ ।  ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 29 ਜਨਵਰੀ ਨੂੰ ਕਾਸੀਮੁਲ ਉਲੂਮ ਇਸਲਾਮਿਕ ਸੈਂਟਰ ਉੱਤੇ ਸਵੇਰੇ 5:00 ਵਜੇ ਦੇ ਨੇੜੇ ਤੇੜੇ ਵਾਪਰੀ। ਉਨ੍ਹਾਂ ਆਖਿਆ ਕਿ ਅਧਿਕਾਰੀ ਅਜੇ ਵੀ ਮਸ਼ਕੂਕ ਦਾ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment