16 ਸਾਲਾ ਬੱਚੇ ਨੇ PUBG ਖੇਡਣ ਲਈ ਮਾਂ ਦੇ ਬੈਂਕ ਖਾਤੇ ‘ਚੋਂ 10 ਲੱਖ ਰੁਪਏ ਕੀਤੇ ਖਰਚ,ਮਾਪਿਆਂ ਨੇ ਝਿੜਕਿਆ ਤਾਂ ਘਰੋਂ ਭੱਜਿਆ

TeamGlobalPunjab
1 Min Read

ਮੁੰਬਈ : ਮੁੰਬਈ ਦੇ ਜੋਗੇਸ਼ਵਰੀ ਇਲਾਕੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।PUBG ਖੇਡਣ ਲਈ ਆਨਲਾਈਨ ਲੈਣ-ਦੇਣ ਰਾਹੀਂ ਕਥਿਤ ਤੌਰ ‘ਤੇ ਦਸ ਲੱਖ ਰੁਪਏ ਖਰਚ ਕਰਨ ਦੇ ਮਾਪਿਆਂ ਦੁਆਰਾ ਝਿੜਕਿਆ ਜਾਣ ਤੋਂ ਬਾਅਦ ਇੱਕ 16 ਸਾਲਾ ਕਿਸ਼ੋਰ  ਘਰ ਤੋਂ ਭੱਜ ਗਿਆ ।ਐਨਾ ਹੀ ਨਹੀਂ ਜਾਂਦਾ ਹੋਇਆ ਪਿੱਛੇ ਇਕ ਚਿੱਠੀ ਵੀ ਛੱਡ ਕੇ ਗਿਆ ਹੈ।ਜਿਸ ਤੋਂ ਬਾਅਧ ਮਾਂਪੇ ਪੁਲਿਸ ਕੋਲ ਪਹੁੰਚੇ ਹਨ।

ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਸਾਹਮਣੇ ਆਈ ਜਦੋਂ ਲੜਕੇ ਦੇ ਪਿਤਾ ਨੇ ਐਮਆਈਡੀਸੀ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਇਹ ਜਾਣਕਾਰੀ ਪੁਲਿਸ ਨੇ ਸ਼ੁੱਕਰਵਾਰ ਨੂੰ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਵੀਰਵਾਰ ਦੁਪਹਿਰੇ ਅੰਧੇਰੀ  (ਪੂਰਬੀ) ਦੇ ਮਹਾਕਾਲੀ ਗੁਫਾ ਇਲਾਕੇ ਵਿੱਚ ਭੱਜਣ ਵਾਲੇ ਕਿਸ਼ੋਰ ਦਾ ਪਤਾ ਲਗਾਇਆ ਅਤੇ ਉਸਨੂੰ ਉਸਦੇ ਮਾਪਿਆਂ ਕੋਲ ਭੇਜ ਦਿੱਤਾ। ਪੁਲਿਸ ਮੁਤਾਬਕ ਜੋਗੇਸ਼ਵਰੀ ਇਲਾਕੇ ‘ਚ 16 ਸਾਲਾ ਇਕ ਲੜਕੇ ਨੇ PUBG ਖੇਡਣ ਲਈ ਆਨਲਾਈਨ ਲੈਣ-ਦੇਣ ਜ਼ਰੀਏ ਕਥਿਤ ਤੌਰ ‘ਤੇ 10 ਲੱਖ ਰੁਪਏ ਖਰਚ ਕੀਤੇ। ਬਾਅਦ ਵਿਚ ਜਦੋਂ ਮਾਪਿਆਂ ਨੇ ਉਸ ਨੂੰ ਡਾਂਟਿਆ ਤਾਂ ਉਹ ਆਪਣੇ ਘਰੋਂ ਭੱਜ ਗਿਆ।

 

Share this Article
Leave a comment