ਗਰਮੀਆਂ ਵਿੱਚ ਤੰਦਰੁਸਤ ਰਹਿਣ ਲਈ ਬਣਾਓ ਇਹਨਾਂ ਚੀਜ਼ਾਂ ਤੋਂ ਦੂਰੀ

global11
3 Min Read

ਆਨਲਾਈਨ ਡੈਸਕ ,ਨਵੀਂ ਦਿੱਲੀ : ਸਰਦੀ ਦਾ ਮੌਸਮ ਖ਼ਤਮ ਹੁੰਦਿਆਂ ਗਰਮੀ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਚੱਲਦੇ ਹੋਏ ਮੌਸਮ ਵਿਚ ਤਬਦੀਲੀ ਆ ਜਾਂਦੀ ਹੈ। ਜਿਸ ਨਾਲ ਬੁਖ਼ਾਰ , ਜ਼ੁਕਾਮ ਤੇ ਖਾਂਸੀ ਵਰਗੀਆਂ ਬਿਮਾਰੀਆਂ ਦਾ ਅਕਸਰ ਪ੍ਰਭਾਵ ਸਾਡੇ ਸਰੀਰ ਤੇ ਪੈਂਦਾ  ਹੈ। ਜਿਸ ਨੂੰ ਠੀਕ ਹੁੰਦਿਆਂ ਹਫ਼ਤਾ ਤਾਂ ਲਗ ਹੀ ਜਾਂਦਾ ਹੈ। ਪਰ ਗਰਮੀ ਵਿੱਚ ਅਗਰ ਤੁਸੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਭੋਜਨ ਤੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਗਰਮੀ ਦੇ ਮੌਸਮ ਖਾਣ-ਪੀਣ ਵਿਚ ਥੋੜ੍ਹੀ ਜਿਹੀ ਲਾਪਰਵਾਹੀ ਕਾਰਨ ਉਲਟੀ, ਦਸਤ, ਸਿਰ ਦਰਦ, ਪੇਟ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।ਅਸੀਂ ਜਾਣਦੇ ਹਾਂ ਕਿ ਕਿਹੜਾ ਭੋਜਨ ਸਾਡੀ ਸਿਹਤ ਨੂੰ ਹਲਕਾ ਫੁਲਕਾ ਰੱਖ ਸਕਦਾ ਹੈ। ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹਨ ਕਿ ਗਰਮੀਆਂ ਵਿੱਚ ਕੀ ਖਾਣਾ ਸਿਹਤ ਲਈ ਹਾਨੀਕਾਰਕ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਮੌਸਮ ‘ਚ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਖਾਣ-ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਤੁਸੀਂ ਆਪਣੀ ਸਿਹਤ ਦਾ ਸਹੀ ਧਿਆਨ ਰੱਖ ਸਕਦੇ ਹੋ।
ਜੰਕ ਫੂਡ :
ਜੇਕਰ ਤੁਸੀਂ ਗਰਮੀ ਦੇ ਮੌਸਮ ਵਿੱਚ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੇਲਯੁਕਤ ਅਤੇ ਜੰਕ ਫੂਡ ਤੋਂ ਦੂਰ ਰਹੋ। ਦਰਅਸਲ, ਜ਼ਿਆਦਾ ਤੇਲ ਵਾਲਾ ਭੋਜਨ ਅਤੇ ਜੰਕ ਫੂਡ ਖਾਣ ਨਾਲ ਤੁਹਾਡੇ ਸਰੀਰ ਵਿਚ ਕੋਲੈਸਟ੍ਰੋਲ ਦਾ ਪੱਧਰ, ਚਰਬੀ ਆਦਿ ਵਧਦਾ ਹੈ। ਇਸ ਕਾਰਨ ਨਾ ਸਿਰਫ ਤੁਹਾਡਾ ਪੇਟ ਖਰਾਬ ਹੋ ਸਕਦਾ ਹੈ, ਸਗੋਂ ਫੂਡ ਪੋਇਜ਼ਨਿੰਗ ਦਾ ਖਤਰਾ ਵੀ ਵੱਧ ਜਾਂਦਾ ਹੈ।
ਚਾਹ :
ਕਈ ਲੋਕਾਂ ਨੂੰ ਦਿਨ ਵਿੱਚ ਚਾਰ ਤੋਂ ਪੰਜ ਕੱਪ ਚਾਹ ਜਾਂ ਕਾਫ਼ੀ {ਕੌਫੀ }ਪੀਣ ਦੀ ਆਦਤ ਹੁੰਦੀ ਹੈ। ਲੋਕ ਚਾਹ ਅਤੇ ਕੌਫੀ ਬਹੁਤ ਪੀਂਦੇ ਹਨ, ਖਾਸ ਕਰਕੇ ਦਫਤਰ ਆਦਿ ਵਿਚ ਕੰਮ ਕਰਦੇ ਸਮੇਂ। ਪਰ ਗਰਮੀਆਂ ਦੇ ਮੌਸਮ ਵਿੱਚ ਇਸ ਦਾ ਜ਼ਿਆਦਾ ਸੇਵਨ ਸਾਡੇ ਸਰੀਰ ਵਿੱਚ ਗਰਮੀ ਦਾ ਕਾਰਨ ਬਣ ਸਕਦਾ ਹੈ। ਨਾਲ ਹੀ, ਕੈਫੀਨ ਅਤੇ ਸ਼ੂਗਰ ਦੇ ਕਾਰਨ, ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਡੀਹਾਈਡ੍ਰੇਸ਼ਨ ਹੋ ਸਕਦਾ ਹੈ।
ਮੀਟ ਤੇ ਮੱਛੀ ਦਾ ਸੇਵਨ :
ਗਰਮੀਆਂ ਦੇ ਮੌਸਮ ਵਿੱਚ ਮੀਟ ਅਤੇ ਮੱਛੀ ਦਾ ਜ਼ਿਆਦਾ ਸੇਵਨ ਕਰਨਾ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅਸਲ ਵਿਚ ਇਸ ਨੂੰ ਹਜ਼ਮ ਕਰਨਾ ਔਖਾ ਹੁੰਦਾ ਹੈ। ਅਜਿਹੇ ‘ਚ ਗਰਮੀਆਂ ‘ਚ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪਾਚਨ ਕਿਿਰਆ ਖਰਾਬ ਹੋ ਸਕਦੀ ਹੈ, ਜਿਸ ਕਾਰਨ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤੋਂ ਇਲਾਵਾ ਗਰਮੀਆਂ ‘ਚ ਸ਼ਰਾਬ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ, ਕਿਉਂਕਿ ਇਸ ਨਾਲ ਡੀਹਾਈਡ੍ਰੇਸ਼ਨ ਵੀ ਹੋ ਸਕਦੀ ਹੈ। ਗਰਮੀਆਂ ਵਿੱਚ ਸਿਹਤ ਨੂੰ ਤੰਦਰੁਸਤ ਰੱਖਣ ਉਪਰ ਦਿੱਤੀਆਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਜਿਸ ਨਾਲ ਸਿਹਤ ਵਿੱਚ ਕੋਈ ਵਿਗਾੜ ਪੈਦਾ ਨਹੀਂ ਹੁੰਦਾ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

 

Share this Article
Leave a comment