ਭਿਆਨਕ ਬਿਮਾਰੀ ਦੇ ਸ਼ਿਕਾਰ ਹੋਏ ਸੰਜੂ ਬਾਬਾ

TeamGlobalPunjab
2 Min Read

ਨਿਊਜ਼ ਡੈਸਕ: ਬਾਲੀਵੁਡ ਅਦਾਕਾਰ ਸੰਜੈ ਦੱਤ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਗਏ ਹਨ। ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਸੰਜੂ ਬਾਬਾ ਸਟੇਜ 4 ਲੰਗ ਕੈਂਸਰ ਨਾਲ ਪੀਡ਼ਤ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੀ ਜਾਣਕਾਰੀ ਡਾਕਟਰ ਜਲੀਲ ਪਾਰਕਰ ਨੇ ਦਿੱਤੀ ਹੈ, ਜੋ ਉਨ੍ਹਾਂ ਦਾ ਇਲਾਜ ਕਰ ਰਹੇ ਸਨ। ਸੋਮਵਾਰ ਨੂੰ ਸੰਜੈ ਦੱਤ ਮੁੰਬਈ ਦੇ ਲੀਲਾਵਤੀ ਹਸਪਤਾਲ ਤੋਂ ਡਿਸਚਾਰਜ ਹੋਏ ਸਨ। ਹਾਲ ਹੀ ਵਿੱਚ ਸੰਜੈ ਦੱਤ ਨੇ ਇੱਕ ਪੋਸਟ ਜ਼ਰੀਏ ਫੈਨਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਕੁੱਝ ਸਮੇਂ ਲਈ ਕੰਮ ਤੋਂ ਬ੍ਰੇਕ ਲੈ ਰਹੇ ਹਨ।

- Advertisement -

ਉਨ੍ਹਾਂ ਨੇ ਲਿਖਿਆ ਹਾਏ ਦੋਸਤੋ, ਮੈਂ ਕੰਮ ਤੋਂ ਛੋਟੀ – ਜਿਹੀ ਬ੍ਰੇਕ ਲੈ ਰਿਹਾ ਹਾਂ, ਕਿਉਂਕਿ ਮੇਰਾ ਇਲਾਜ ਚੱਲ ਰਿਹਾ ਹੈ। ਮੇਰਾ ਪਰਿਵਾਰ ਅਤੇ ਦੋਸਤ ਮੇਰੇ ਨਾਲ ਹਨ। ਉਮੀਦ ਕਰਦਾ ਹਾਂ ਕਿ ਤੁਸੀ ਟੈਂਸ਼ਨ ਨਹੀਂ ਲਵੋਗੇ। ਤੁਹਾਡੇ ਪਿਆਰ ਲਈ ਮੈਂ ਜਲਦ ਵਾਪਸ ਆਵਾਂਗਾਂ।


ਤੁਹਾਨੂੰ ਦੱਸ ਦਈਏ ਕਿ ਆਪਣੀ ਸਿਹਤ ਖ਼ਰਾਬ ਹੋਣ ਦੀ ਜਾਣਕਾਰੀ ਸੰਜੈ ਦੱਤ ਨੇ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ ਸੀ। ਉਨ੍ਹਾਂ ਨੇ ਲਿਖਿਆ, ਤੁਹਾਨੂੰ ਸਾਰੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਮੈਂ ਠੀਕ ਹਾਂ। ਮੇਰੀ ਜਾਂਚ ਚੱਲ ਰਹੀ ਹੈ। ਮੇਰੀ ਕੋਵਿਡ – 19 ਰਿਪੋਰਟ ਨੈਗੇਟਿਵ ਆਈ ਹੈ। ਲੀਲਾਵਤੀ ਹਸਪਤਾਲ਼ ਦੇ ਸਟਾਫ, ਡਾਕਟਰਸ ਅਤੇ ਨਰਸ ਦੀ ਸਹਾਇਤਾ ਨਾਲ ਮੈਂ ਇੱਕ ਜਾਂ ਦੋ ਦਿਨ ਵਿੱਚ ਘਰ ਵਾਪਸ ਆ ਜਾਵਾਂਗਾ। ਤੁਹਾਡੇ ਸਭ ਦਾ ਦੁਆਵਾਂ ਲਈ ਧੰਨਵਾਦ।

Share this Article
Leave a comment