ਭਾਰਤੀ ‘ਗੁਰੂ’ ਨੂੰ ਸ਼੍ਰੀਲੰਕਾਈ ਫੌਜ ਨੇ 30 ਸਾਲਾਂ ਬਾਅਦ ਕੀਤਾ ਸਨਮਾਨਿਤ, ਸਿਖਾਇਆ ਸੀ LTTE ਨਾਲ ਲੜਨ ਦਾ ਤਰੀਕਾ

TeamGlobalPunjab
3 Min Read

ਸ਼੍ਰੀਲੰਕਾ- ਸ਼੍ਰੀਲੰਕਾਈ ਫੌਜ ਦੇ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨ ਲਈ ਭਾਰਤੀ ਫੌਜ ਦੇ ਬ੍ਰਿਗੇਡੀਅਰ ਮਨਦੀਪ ਸਿੰਘ ਸੰਧੂ (ਸੇਵਾਮੁਕਤ) ਨੂੰ ਇੱਕ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ। ਸੰਧੂ ਨੇ 30 ਸਾਲ ਪਹਿਲਾਂ ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ (ਆਈ.ਐੱਮ.ਏ.) ‘ਚ ਅੱਤਵਾਦੀ ਸੰਗਠਨ ਲਿੱਟੇ ਨਾਲ ਲੜਨ ਲਈ ਸ਼੍ਰੀਲੰਕਾ ਦੇ ਇਨ੍ਹਾਂ ਫੌਜੀ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਸੀ। ਬ੍ਰਿਗੇਡੀਅਰ ਮਨਦੀਪ ਸਿੰਘ ਸੰਧੂ (ਸੇਵਾਮੁਕਤ) ਇਲੀਟ ਫੋਰਸ 10 ਪੈਰਾ ਕਮਾਂਡੋ ਯੂਨਿਟ ਦੇ ਸਨ। ਉਨ੍ਹਾਂ ਨੇ 1987-1989 ਤੱਕ ਸ਼੍ਰੀਲੰਕਾ ਵਿੱਚ ਭਾਰਤੀ ਸ਼ਾਂਤੀ ਰੱਖਿਅਕ ਮੁਹਿੰਮਾਂ ਵਿੱਚ ਹਿੱਸਾ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਆਈਐਮਏ ਦੇਹਰਾਦੂਨ ਵਿੱਚ ਟਰੇਨਰ ਵਜੋਂ ਕਰ ਦਿੱਤਾ ਗਿਆ ਸੀ। ਇੱਥੇ ਉਨ੍ਹਾਂ ਨੂੰ ਸ਼੍ਰੀਲੰਕਾਈ ਫੌਜ ਦੇ ਅਧਿਕਾਰੀਆਂ ਦੇ ਪਹਿਲੇ ਬੈਚ ਨੂੰ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਸੀ।

ਬ੍ਰਿਗੇਡੀਅਰ ਸੰਧੂ ਨੇ ਮੀਡੀਆ ਨੂੰ ਦੱਸਿਆ ਕਿ ‘ਮੈਂ ਸ੍ਰੀਲੰਕਾ ਦੇ ਜਾਫਨਾ ਦੀ ਲੜਾਈ ਵਿੱਚ ਖੂਨ ਵਹਾਇਆ ਸੀ ਅਤੇ ਮੈਂ ਆਪਣੇ ਜੰਗੀ ਤਜ਼ਰਬਿਆਂ ਦੇ ਆਧਾਰ ’ਤੇ ਆਈਐਮਏ ਵਿੱਚ ਕੈਡਿਟਾਂ ਨੂੰ ਸਿਖਲਾਈ ਦਿੱਤੀ ਸੀ।’ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਅਤੇ ਸ੍ਰੀਲੰਕਾ ਦੇ ਕੈਡਿਟਾਂ ਦਰਮਿਆਨ ਆਖਰੀ ਵਾਰਤਾਲਾਪ 1991 ਵਿੱਚ ਆਈਐਮਏ ਵਿੱਚ ਹੋਇਆ ਸੀ। 2021 ਵਿੱਚ, ‘ਇਨਟੇਕ 31’ ਵਜੋਂ ਜਾਣੇ ਜਾਂਦੇ ਬੈਚ ਦੇ ਸ਼੍ਰੀਲੰਕਾਈ ਆਰਮੀ ਅਫਸਰਾਂ ਨੇ ਸੰਧੂ ਨੂੰ ਫੇਸਬੁੱਕ ‘ਤੇ ਖੋਜ ਲਿਆ, ਜੋ ਹੁਣ ਕੈਨੇਡਾ ਵਿੱਚ ਰਹਿੰਦੇ ਹਨ। ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ।

ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਦੇ ਸੱਦੇ ‘ਤੇ ਸੰਧੂ ਨੇ ਇਸ ਸਾਲ 2 ਮਾਰਚ ਤੋਂ 10 ਮਾਰਚ ਤੱਕ ਸ੍ਰੀਲੰਕਾ ਦਾ ਦੌਰਾ ਕੀਤਾ ਅਤੇ ਦਿਆਤਲਾਵਾ ਸਥਿਤ ਸ੍ਰੀਲੰਕਾਈ ਮਿਲਟਰੀ ਅਕੈਡਮੀ ਦਾ ਦੌਰਾ ਕੀਤਾ। ਸੰਧੂ ਨੇ ਦੱਸਿਆ ਕਿ ‘ਉਨ੍ਹਾਂ ਨੇ ਸ੍ਰੀਲੰਕਾ ਦੇ ਫੌਜੀ ਅਧਿਕਾਰੀਆਂ ਨਾਲ ਦੋ ਦਿਨ ਬਿਤਾਏ। ਕਿਉਂਕਿ ਉਹ ਆਪਣੀ ਫੌਜੀ ਰਵਾਇਤਾਂ ਅਨੁਸਾਰ ਆਪਣੇ ਗੁਰੂ ਦਾ ਸਤਿਕਾਰ ਕਰਨਾ ਚਾਹੁੰਦੇ ਸਨ। ਕਿਉਂਕਿ ਮੈਂ ਨਾ ਸਿਰਫ਼ ਉਨ੍ਹਾਂ ਨੂੰ ਸਿਖਲਾਈ ਦਿੱਤੀ, ਸਗੋਂ ਮੈਂ ਉਨ੍ਹਾਂ ਦੇ ਦੇਸ਼ ਵਿੱਚ ਸ਼ਾਂਤੀ ਯਕੀਨੀ ਬਣਾਉਣ ਲਈ ਖੂਨ ਵੀ ਵਹਾਇਆ।’

ਸ੍ਰੀਲੰਕਾ ਵਿੱਚ ਆਪਣੇ 10 ਦਿਨਾਂ ਦੇ ਠਹਿਰਾਅ ਦੌਰਾਨ ਸੰਧੂ ਨੇ ਜਾਫਨਾ ਵਿੱਚ ਜੰਗੀ ਯਾਦਗਾਰ ਸਮੇਤ ਕਈ ਥਾਵਾਂ ਦਾ ਦੌਰਾ ਕੀਤਾ। ਜਿਸ ਨੂੰ ਲਿਬਰੇਸ਼ਨ ਟਾਈਗਰ ਆਫ ਤਾਮਿਲ ਈਲਮ (ਐਲਟੀਟੀਈ) ਦੇ ਅੱਤਵਾਦੀਆਂ ਵਿਰੁੱਧ ਲੜਾਈ ਵਿੱਚ ਆਪਣੀ ਜਾਨ ਗਵਉਂਣ ਵਾਲੇ 10 ਪੈਰਾ ਕਮਾਂਡੋ ਯੂਨਿਟ ਦੇ ਜਵਾਨਾਂ ਦੇ ਸਨਮਾਨ ਵਿੱਚ ਬਣਾਇਆ ਗਿਆ ਸੀ। ਇੱਕ ਵਿਸ਼ੇਸ਼ ਸਨਮਾਨ ਵਜੋਂ ਭਾਰਤੀ ਫੌਜ ਦੇ ਸੇਵਾਮੁਕਤ ਅਧਿਕਾਰੀ ਸੰਧੂ ਨੂੰ ਉਨ੍ਹਾਂ ਦੇ ਠਹਿਰਨ ਦੌਰਾਨ ਸ਼੍ਰੀਲੰਕਾਈ ਫੌਜ ਦੇ ਵਿਸ਼ੇਸ਼ ਬਲਾਂ ਦੁਆਰਾ ਐਸਕਾਰਟ ਦਿੱਤਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment