ਰੱਖਿਆ ਮੰਤਰੀ ਨੇ ਪਾਕਿਸਤਾਨ ਨੂੰ ਦਿੱਤਾ ਮੂੰਹ ਤੋੜ ਜਵਾਬ ਕਿਹਾ ਭਾਰਤ ਹਾਲਾਤ ਅਨੁਸਾਰ ਇਸਤਿਮਾਲ ਕਰ ਸਕਦਾ ਹੈ ਪ੍ਰਮਾਣੂ ਬੰਬ?

TeamGlobalPunjab
2 Min Read

ਪੋਖਰਣ : ਜਿਸ ਦਿਨ ਤੋਂ ਭਾਰਤ ਨੇ ਕਸ਼ਮੀਰ ਅੰਦਰ ਧਾਰਾ 370 ਅਤੇ 35 ਏ ਹਟਾਈ ਹੈ ਉਸ ਦਿਨ ਤੋਂ ਹੀ ਗੁਆਂਢੀ ਮੁਲਕ ਪਾਕਿਸਤਾਨ ਬੌਖਲਾਇਆ ਹੋਇਆ ਹੈ। ਹਾਲਾਤ ਇਹ ਹਨ ਕਿ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਮਾਹੌਲ ਵੀ ਤਣਾਅਪੂਰਨ ਬਣ ਗਿਆ ਹੈ। ਇਸ ਦਾ ਅਸਰ ਇਹ ਹੋਇਆ ਹੈ ਕਿ ਭਾਰਤ ਨੇ ਪਾਕਿ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ‘ਤੇ ਉਸੇ ਦੀ ਭਾਸ਼ਾ ‘ਚ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਕਿਹਾ ਜਾ ਰਿਹਾ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਜਾਰੀ ਕੀਤੇ ਗਏ ਬਿਆਨ ਤੋਂ ਬਾਅਦ। ਜਿਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਭਾਰਤ ਆਪਣੀ ਪਰਮਾਣੂ ਹਥਿਆਰ ਨਾ ਵਰਤਣ ਵਾਲੀ ਨੀਤੀ ‘ਤੇ ਹੁਣ ਤੱਕ ਕਾਇਮ ਹੈ ਪਰ ਇਸ ਨੂੰ ਹਾਲਾਤਾਂ ਅਨੁਸਾਰ ਬਦਲਿਆ ਵੀ ਸਕਦਾ ਹੈ।

ਇਹ ਬਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਟਵੀਟ ਕਰਕੇ ਉਸ ਵੇਲੇ ਦਿੱਤਾ ਹੈ ਜਦੋਂ ਉਹ ਪੋਖਰਣ ਦਾ ਦੌਰਾ ਕਰਨ ਤੋਂ ਬਾਅਦ ਵਾਪਸ ਮੁੜੇ ਸਨ। ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਪਹਿਲਾਂ ਪਰਮਾਣੂ ਹਥਿਆਰ ਨਾ ਵਰਤਣ ਵਾਲੀ ਆਪਣੀ ਨੀਤੀ ‘ਤੇ ਕਾਇਮ ਹੈ ਪਰ ਭਵਿੱਖ ਵਿੱਚ ਜੇਕਰ ਹਾਲਾਤ ਬਦਲਦੇ ਹਨ ਤਾਂ ਉਨ੍ਹਾਂ ਨੂੰ ਦੇਖਦਿਆਂ ਇਸ ਨੀਤੀ ਵਿੱਚ ਵੀ ਬਦਲਾਅ ਵੀ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਪੋਖਰਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਉਹ ਇਲਾਕਾ ਹੈ ਜਿਹੜਾ ਕਿ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੇ ਭਾਰਤ ਨੂੰ ਪ੍ਰਮਾਣੂ ਸ਼ਕਤੀ ਬਣਾਉਣ ਦੇ ਸੁਪਨੇ ਦੀ  ਤਰਜ਼ਮਾਨੀ ਕਰਦਾ ਹੈ। ਜਿਸ ਦੇ ਨਾਲ ਕਦੇ ਵੀ ਪਹਿਲਾਂ ਪ੍ਰਮਾਣੂ ਹਥਿਆਰ ਇਸਤਿਮਾਲ ਨਾ ਕਰਨ ਦਾ ਵਾਅਦਾ ਵੀ ਜੁੜਿਆ ਹੋਇਆ ਹੈ।

 

Share this Article
Leave a comment