Home / ਜੀਵਨ ਢੰਗ / ਕੀ ਤੁਸੀ ਇਸ ਤਸਵੀਰ ‘ਚ ਲੁਕੇ ਚੀਤੇ ਨੂੰ ਲੱਭ ਸਕਦੇ ਹੋ?
spot the leopard viral image

ਕੀ ਤੁਸੀ ਇਸ ਤਸਵੀਰ ‘ਚ ਲੁਕੇ ਚੀਤੇ ਨੂੰ ਲੱਭ ਸਕਦੇ ਹੋ?

ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਇਕ ਤਸਵੀਰ ਵਾਇਰਲ ਹੋ ਰਹੀ ਹੈ। ਲੋਕਾਂ ਨੂੰ ਇਹ ਤਸਵੀਰ ਸਾਂਝੀ ਕਰਕੇ ਪੁੱਛਿਆ ਜਾ ਰਿਹਾ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਵਿੱਚ ਚੀਤਾ ਕਿਥੇ ਹੈ? ਸ਼ੁੱਕਰਵਾਰ ਨੂੰ ਇੱਕ ਟਵਿੱਟਰ ਯੂਜ਼ਰ ਬੇਲਾ ਲੇਕ ਨੇ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਲੋਕਾਂ ਤੋਂ ਪੁੱਛਿਆ ਕਿ, ਕੀ ਤੁਸੀ ਇਸ ‘ਚ ਲੁਕੇ ਚੀਤੇ ਨੂੰ ਲੱਭ ਸਕਦੇ ਹੋ। ਉਸ ਨੇ ਲਿਖਿਆ, ‘ਕਿਸੇ ਨੇ ਇਹ ਤਸਵੀਰ ਮੈਨੂੰ ਭੇਜੀ ਤੇ ਪਹਿਲਾਂ ਮੈਨੂੰ ਲੱਗਿਆ ਕਿ ਇਹ ਇਕ ਮਜ਼ਾਕ ਸੀ, ਪਰ ਫਿਰ ਮੈਨੂੰ ਇਹ ਚੀਤਾ ਮਿਲ ਗਿਆ। ਕੀ ਤੁਸੀਂ ਇਸ ਨੂੰ ਲੱਭ ਸਕਦੇ ਹੋ? ਹਾਲਾਂਕਿ ਇਹ ਥੋੜਾ ਮੁਸ਼ਕਲ ਹੈ ਸੋਸ਼ਲ ਮੀਡੀਆ ‘ਤੇ ਇਸ ਫੋਟੋ’ ਤੇ ਕਈ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਲੋਕ ਇਸ ਫੋਟੋ ਵਿਚ ਚੀਤੇ ਨੂੰ ਲੱਭਣ ‘ਚ ਅਸਫਲ ਰਹੇ। ਇਸ ਫੋਟੋ ‘ਤੇ 6 ਹਜ਼ਾਰ ਤੋਂ ਜ਼ਿਆਦਾ ਲਾਈਕਸ ਆਏ ਤੇ ਬਹੁਤ ਸਾਰੇ ਲੋਕਾਂ ਨੇ ਇਸ ‘ਤੇ ਕਮੈਂਟ ਕੀਤਾ। ਇਕ ਯੂਜ਼ਰ ਨੇ ਲਿਖਿਆ, ‘ਨਹੀਂ ਲੱਭਿਆ, ਕਿਰਪਾ ਕਰਕੇ ਮਦਦ ਕਰੋ।’ ਇੱਕ ਟਵਿੱਟਰ ਯੂਜ਼ਰ ਸਟੇਫਨੀਆ ਨੇ ਲਿਖਿਆ, ‘ਮੈਨੂੰ ਲਗਭਗ 5 ਮਿੰਟ ਲਗ ਗਏ, ਇਸ ਨੂੰ ਚੰਗੀ ਤਰ੍ਹਾਂ ਲੁਕਾਇਆ ਗਿਆ ਹੈ।’ ਕੁਝ ਲੋਕਾਂ ਨੇ ਚੀਤੇ ਨੂੰ ਲੱਭ ਲਿਆ, ਤੁਸੀਂ ਵੀ ਦੇਖੋ। ਨਿਆਮ੍ਹ ਨਾਮ ਦੇ ਇਕ ਵਿਅਕਤੀ ਨੇ ਲਾਲ ਚੱਕਰ ਲਗਾ ਕੇ ਉੱਥੇ ਚੀਤਾ ਲੱਭਣ ਦਾ ਦਾਅਵਾ ਕੀਤਾ। ਇਕ ਹੋਰ ਯੂਜ਼ਰ ਫੂਡਿਨਿਕਸ ਨੇ ਲਿਖਿਆ, ਇਸ ਨੂੰ ਕੁਝ ਹੀ ਸਕਿੰਟਾਂ ‘ਚ ਮਿਲ ਗਿਆ।

Check Also

ਜ਼ਿਆਦਾ ਸ਼ਾਪਿੰਗ ਕਰਨਾ ਵੀ ਹੈ ਬੀਮਾਰੀ, ਕਿਤੇ ਤੁਸੀ ਵੀ ਤਾਂ ਨਹੀਂ ਇਸ ਡਿਸਆਰਡਰ ਤੋਂ ਪੀੜਤ ?

ਤਿਉਹਾਰਾਂ ਦੇ ਮੌਸਮ ‘ਚ ਖਰੀਦਦਾਰੀ ਕਰਨਾ ਆਮ ਗੱਲ ਹੈ ਘਰ ਦੀ ਜ਼ਰੂਰਤ ਦਾ ਸਾਮਾਨ ਹੋਵੇ …

Leave a Reply

Your email address will not be published. Required fields are marked *