ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਇਕ ਤਸਵੀਰ ਵਾਇਰਲ ਹੋ ਰਹੀ ਹੈ। ਲੋਕਾਂ ਨੂੰ ਇਹ ਤਸਵੀਰ ਸਾਂਝੀ ਕਰਕੇ ਪੁੱਛਿਆ ਜਾ ਰਿਹਾ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਵਿੱਚ ਚੀਤਾ ਕਿਥੇ ਹੈ? ਸ਼ੁੱਕਰਵਾਰ ਨੂੰ ਇੱਕ ਟਵਿੱਟਰ ਯੂਜ਼ਰ ਬੇਲਾ ਲੇਕ ਨੇ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਲੋਕਾਂ ਤੋਂ ਪੁੱਛਿਆ ਕਿ, ਕੀ ਤੁਸੀ ਇਸ ‘ਚ ਲੁਕੇ ਚੀਤੇ ਨੂੰ ਲੱਭ ਸਕਦੇ ਹੋ।
ਉਸ ਨੇ ਲਿਖਿਆ, ‘ਕਿਸੇ ਨੇ ਇਹ ਤਸਵੀਰ ਮੈਨੂੰ ਭੇਜੀ ਤੇ ਪਹਿਲਾਂ ਮੈਨੂੰ ਲੱਗਿਆ ਕਿ ਇਹ ਇਕ ਮਜ਼ਾਕ ਸੀ, ਪਰ ਫਿਰ ਮੈਨੂੰ ਇਹ ਚੀਤਾ ਮਿਲ ਗਿਆ। ਕੀ ਤੁਸੀਂ ਇਸ ਨੂੰ ਲੱਭ ਸਕਦੇ ਹੋ? ਹਾਲਾਂਕਿ ਇਹ ਥੋੜਾ ਮੁਸ਼ਕਲ ਹੈ ਸੋਸ਼ਲ ਮੀਡੀਆ ‘ਤੇ ਇਸ ਫੋਟੋ’ ਤੇ ਕਈ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
Someone just sent this to me and asked me to find the leopard. I was convinced it was a joke… until I found the leopard. Can you spot it? pic.twitter.com/hm8ASroFAo
— Bella Lack (@BellaLack) September 27, 2019
ਕਈ ਲੋਕ ਇਸ ਫੋਟੋ ਵਿਚ ਚੀਤੇ ਨੂੰ ਲੱਭਣ ‘ਚ ਅਸਫਲ ਰਹੇ। ਇਸ ਫੋਟੋ ‘ਤੇ 6 ਹਜ਼ਾਰ ਤੋਂ ਜ਼ਿਆਦਾ ਲਾਈਕਸ ਆਏ ਤੇ ਬਹੁਤ ਸਾਰੇ ਲੋਕਾਂ ਨੇ ਇਸ ‘ਤੇ ਕਮੈਂਟ ਕੀਤਾ। ਇਕ ਯੂਜ਼ਰ ਨੇ ਲਿਖਿਆ, ‘ਨਹੀਂ ਲੱਭਿਆ, ਕਿਰਪਾ ਕਰਕੇ ਮਦਦ ਕਰੋ।’
https://twitter.com/ter0424/status/1177645648881082368
ਇੱਕ ਟਵਿੱਟਰ ਯੂਜ਼ਰ ਸਟੇਫਨੀਆ ਨੇ ਲਿਖਿਆ, ‘ਮੈਨੂੰ ਲਗਭਗ 5 ਮਿੰਟ ਲਗ ਗਏ, ਇਸ ਨੂੰ ਚੰਗੀ ਤਰ੍ਹਾਂ ਲੁਕਾਇਆ ਗਿਆ ਹੈ।’
Took me about 5 minutes!! Well hidden.. more of this please
— Stephanie 🇪🇺🇪🇺🇪🇺 (@Team_Steph92) September 27, 2019
ਕੁਝ ਲੋਕਾਂ ਨੇ ਚੀਤੇ ਨੂੰ ਲੱਭ ਲਿਆ, ਤੁਸੀਂ ਵੀ ਦੇਖੋ। ਨਿਆਮ੍ਹ ਨਾਮ ਦੇ ਇਕ ਵਿਅਕਤੀ ਨੇ ਲਾਲ ਚੱਕਰ ਲਗਾ ਕੇ ਉੱਥੇ ਚੀਤਾ ਲੱਭਣ ਦਾ ਦਾਅਵਾ ਕੀਤਾ।
https://twitter.com/NiamhLQB/status/1177535954007056385
ਇਕ ਹੋਰ ਯੂਜ਼ਰ ਫੂਡਿਨਿਕਸ ਨੇ ਲਿਖਿਆ, ਇਸ ਨੂੰ ਕੁਝ ਹੀ ਸਕਿੰਟਾਂ ‘ਚ ਮਿਲ ਗਿਆ।
Took me just few seconds. pic.twitter.com/fXbEQLLHOt
— Foodenix (@foodenix) September 29, 2019