ਵਿਦੇਸ਼ਾਂ ਵਿਚ ਫਸੇ ਭਾਰਤੀਆਂ ਲਈ ਸਪੈਸ਼ਲ ਫਲਾਈਟਾਂ 7 ਮਈ ਤੋਂ

TeamGlobalPunjab
1 Min Read

ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਵਿਦੇਸ਼ਾਂ ਵਿਚ ਫਸੇ ਲੋਕਾਂ ਦੇ ਲਈ ਖੁਸ਼ੀ ਦੀ ਖਬਰ ਹੈ। ਭਾਰਤ ਸਰਕਾਰ ਵੱਲੋਂ ਤਿਆਰ ਕੀਤਟ ਗਏ ਪਲਾਨ ਦੇ ਮੁਤਾਬਿਕ ਇਹ ਸੇਵਾ 7 ਮਈ ਤੋਂ ਸ਼ੁਰੂ ਹੋ ਜਾਵੇਗੀ ਤਾਂ ਜੋ ਵਿਦੇਸ਼ਾਂ ਵਿਚ ਜੋ ਭਾਰਤੀ ਲੋਕ ਫਸ ਚੁੱਕੇ ਹਨ ਉਹਨਾਂ ਨੂੰ ਭਾਰਤ ਵਾਪਸ ਲਿਆਂਦਾ ਜਾ ਸਕੇ। ਮੌਜੂਦਾ ਪਲਾਨ ਮੁਤਾਬਿਕ ਇਹਨਾਂ ਫਲਾਈਟਾਂ ਵਿਚ ਯੂਏਈ, ਕਤਰ, ਸਾਊਦੀ ਅਰਬ, ਯੂਕੇ ਅਤੇ ਅਮਰੀਕਾ ਵਰਗੇ ਦੇਸ਼ ਹਨ। ਇਸਤੋਂ ਇਲਾਵਾ ਬੰਗਲਾਦੇਸ਼, ਓਮਾਨ ਵੀ ਸ਼ਾਮਿਲ ਹਨ। ਨਾਗਰਿਕ ਉਡਾਣ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਸਬੰਧੀ ਪੂਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਅਤੇ ਪੂਰਾ ਖਾਕਾ ਵੀ ਸਾਂਝਾ ਕੀਤਾ। ਉਹਨਾਂ ਵੱਲੋਂ ਦਿਤੀ ਜਾਣਕਾਰੀ ਮੁਤਾਬਿਕ ਇਹ ਸਿਲਸਿਲਾ 7 ਮਈ ਤੋਂ 13 ਮਈ ਤੱਕ ਚੱਲੇਗਾ ਅਤੇ ਇਸ ਦੌਰਾਨ ਕੁਲ 64 ਉਡਾਣਾਂ ਭਰੀਆਂ ਜਾਣਗੀਆਂ ਅਤੇ ਵਿਦੇਸ਼ਾਂ ਵਿਚ ਫਸੇ ਭਾਰਤੀ ਲੋਕਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇਗਾ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਜਿੰਨੀਆਂ ਵੀ ਫਲਾਈਟਾਂ ਹੋਣਗੀਆਂ ਯਾਤਰੀਆਂ ਤੋਂ ਉਸੇ ਹਿਸਾਬ ਨਾਲ ਕਿਰਾਇਆ ਵੀ ਵਸੂਲ ਕੀਤਾ ਜਾਵੇਗਾ।ਬੇਸ਼ਕ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਪਰ ਸਰਕਾਰ ਨੂੰ ਇਹ ਯਕੀਨੀ ਬਨਾਉਣਾ ਲਾਜ਼ਮੀ ਹੈ ਕਿ ਦੂਜੇ ਦੇਸ਼ਾਂ ਤੋਂ ਭਾਰਤ ਦਾਖਲ ਹੋਣ ਵਾਲੇ ਭਾਰਤੀ ਨਾਗਰਿਕ ਇਸ ਬਿਮਾਰੀ ਤੋਂ ਪੀੜਿਤ ਨਾ ਹੋਣ ਪਹਿਲਾਂ ਉਹਨਾਂ ਦਾ ਮੈਡੀਕਲ ਕਰਵਾਇਆ ਜਾਣਾ ਲਾਜ਼ਮੀ ਹੋਣਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਬਚਾਇਆ ਜਾ ਸਕੇ।

Share this Article
Leave a comment