ਸਪਾ ਸਰਕਾਰ ਨੇ ਮੁਸਲਿਮ ਭਾਈਚਾਰੇ ਨੂੰ ‘ਬਿਰਯਾਨੀ ‘ਚ ਤੇਜਪੱਤਾ’ ਦੀ ਤਰਾਂ ਕੀਤਾ ਇਸਤੇਮਾਲ: ਬ੍ਰਿਜੇਸ਼ ਪਾਠਕ

Rajneet Kaur
2 Min Read

ਨਿਊਜ਼ ਡੈਸਕ: ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨੇ ਸਮਾਜਵਾਦੀ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਬ੍ਰਿਜੇਸ਼ ਪਾਠਕ ਨੇ ਕਿਹਾ ਕਿ ਸਪਾ ਸਰਕਾਰ ਨੇ ਮੁਸਲਿਮ ਭਾਈਚਾਰੇ ਨੂੰ ‘ਬਿਰਯਾਨੀ ‘ਚ ਤੇਜਪੱਤਾ’ ਦੀ ਤਰਾਂ ਇਸਤੇਮਾਲ ਕੀਤਾ ਹੈ।ਬ੍ਰਿਜੇਸ਼ ਪਾਠਕ ਨੇ ਕਿਹਾ ਕਿ ਵੋਟਾਂ ਹਾਸਲ ਕਰਨ ਲਈ ਸਪਾ, ਕਾਂਗਰਸ ਅਤੇ ਬਸਪਾ ਵੱਲੋਂ ਹਿੰਦੂ-ਮੁਸਲਮਾਨਾਂ ਵਿਚਾਲੇ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਯੂਪੀ ਦੇ ਡਿਪਟੀ ਸੀਐਮ ਬ੍ਰਿਜੇਸ਼ ਪਾਠਕ ਨੇ ਕਿਹਾ ਕਿ ਵਿਰੋਧੀ ਧਿਰਾਂ ਨੇ ਸਿਰਫ਼ ਵੋਟਾਂ ਹਾਸਲ ਕਰਨ ਲਈ ਹਿੰਦੂ-ਮੁਸਲਿਮ ਵਿਚਕਾਰ ਡੂੰਘੀ ਖਾਈ ਪੈਦਾ ਕਰ ਦਿੱਤੀ ਹੈ। ਭਾਜਪਾ ਸਰਕਾਰ ਨੇ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ, ਜਿਸ ਵਿੱਚ ਪਸਮਾਂਦਾ ਭਾਈਚਾਰੇ ਦੇ ਲੋਕ ਸ਼ਾਮਲ ਨਾ ਹੋਣ, ਉਨ੍ਹਾਂ ਨੂੰ BJP ਦੀ ਹਰ ਯੋਜਨਾ ਦਾ  ਲਾਭ ਜ਼ਰੂਰ ਮਿਲਿਆ ਹੋਵੇਗਾ। ਪਿਛਲੀ ਸਪਾ ਅਤੇ ਬਸਪਾ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ 2017 ਤੋਂ ਪਹਿਲਾਂ ਯੂਪੀ ਦੀ ਹਾਲਤ ਕੀ ਸੀ ਅਤੇ ਉਸ ਤੋਂ ਬਾਅਦ ਹੁਣ ਤੱਕ ਕਿਵੇਂ ਬਦਲਿਆ ਹੈ, ਇਸ ਤੋਂ ਹਰ ਕੋਈ ਜਾਣੂ ਹੈ।

ਡਿਪਟੀ ਸੀਐਮ ਬ੍ਰਿਜੇਸ਼ ਪਾਠਕ ਨੇ ਕਿਹਾ ਕਿ ਪਹਿਲਾਂ ਥਾਣੇ ਮਾਫੀਆ ਅਤੇ ਡਾਕੂਆਂ ਦੇ ਕਬਜ਼ੇ ਹੇਠ ਸਨ। ਭਾਜਪਾ ਨੇ ਯੂਪੀ ਵਿੱਚ ਇੱਕ ਵਾਰ ਫਿਰ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਹੈ ਅਤੇ ਰਾਮਪੁਰ ਦੇ ਲੋਕਾਂ ਲਈ ਲਖਨਊ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਲੋਕਾਂ ਨੂੰ ਸੁਚੇਤ ਕਰਦਿਆਂ ਕਿ ਚੋਣਾਂ ਤੋਂ ਪਹਿਲਾਂ ਦੂਜੀਆਂ ਪਾਰਟੀਆਂ ਦੇ ਆਗੂ ਲੋਕਾਂ ਵਿੱਚ ਝੂਠੀਆਂ ਖ਼ਬਰਾਂ ਫੈਲਾਉਣ ਦੀ ਕੋਸ਼ਿਸ਼ ਕਰਨਗੇ। ਬ੍ਰਿਜੇਸ਼ ਪਾਠਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਅਜਿਹੇ ਆਗੂ ਹਨ, ਜਿਨ੍ਹਾਂ ਨੇ ‘ਸਬਕਾ ਸਾਥ, ਸਬਕਾ ਵਿਕਾਸ ਤੇ ਸਬਕਾ ਵਿਸ਼ਵਾਸ’ ਦਾ ਨਾਅਰਾ ਦਿੱਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment