ਕਾਂਗਰਸ ਨੇ ਚੋਣ ਕਮਿਸ਼ਨ ਨੂੰ ਪਟਿਆਲਾ ਆਈਜੀ(Law ‘n’ Order) ਦੀ ਮੌਜੂਦਾ ਤਾਇਨਾਤੀ ਨੂੰ ਲੈ ਕੇ ਦਿੱਤੀ ਸ਼ਿਕਾਇਤ

TeamGlobalPunjab
2 Min Read

ਚੰਡੀਗੜ੍ਹ  – ਕਾਂਗਰਸ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਇਕ ਸ਼ਿਕਾਇਤ ਦਰਜ ਕਰਕੇ  ਪਟਿਆਲਾ ਦੇ ਮੌਜੂਦਾ ਆਈਜੀ ਪੁਲੀਸ (Law and order) ਦਾ ਤਬਾਦਲਾ ਕਰਨ ਦੀ ਅਪੀਲ ਗਈ ਕੀਤੀ ਹੈ। ਇਹ ਸ਼ਿਕਾਇਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਈ ਏਆਈਸੀਸੀ ਦੇ ਲੀਗਲ ਸੈੱਲ  ਦੇ ਕੋਆਰਡੀਨੇਟਰ  ਪ੍ਰਸ਼ਾਂਤ ਸ਼ਰਮਾ ਵੱਲੋਂ ਦਿੱਤੀ ਗਈ ਹੈ।

 

 

ਦੱਸ ਦੇਈਏ ਕਿ ਆਈਪੀਐੱਸ ਰਾਕੇਸ਼ ਅਗਰਵਾਲ ਇਸ ਸਮੇਂ ਪਟਿਆਲਾ ਚ ਬਤੌਰ  ਆਈਜੀ (Law and order) ਤੈਨਾਤ ਹਨ। ਚੋਣ ਕਮਿਸ਼ਨ ਨੇ  ਇਸ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਡੀਜੀਪੀ ਪੰਜਾਬ  ਨੂੰ 24 ਘੰਟਿਆਂ ਦੇ ਅੰਦਰ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਹਨ।

- Advertisement -

 

 

ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ  ਚੋਣ ਕਮਿਸ਼ਨ ਨੂੰ ਦਿੱਤੀ ਇਸ ਸ਼ਿਕਾਇਤ  ਵਿੱਚ ਲਿਖਿਆ ਗਿਆ ਹੈ  ਕਿ ਰਕੇਸ਼ ਅਗਰਵਾਲ  ਪਿੱਛਲੇ 4 ਸਾਲ ਤੇ 9 ਮਹੀਨੇ ਤੋਂ ਪਟਿਆਲਾ ਵਿਚ ਤੈਨਾਤ ਹਨ।ਅਗਰਵਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਦਸਤੇ ਦੇ ਮੁੱਖੀ ਰਹੇ ਹਨ ਤੇ ਉਨ੍ਹਾਂ ਨੇ  ਆਪਣੇ ਕਾਰਜਕਾਲ ਦਾ ਜ਼ਿਆਦਾਤਰ ਸਮਾਂ ਪਟਿਆਲਾ ਜ਼ਿਲ੍ਹਾ ਵਿੱਚ ਹੀ ਗੁਜ਼ਾਰਿਆ ਹੈ । ਇਸ ਕਰਕੇ ਇਸ   ਪੁਲੀਸ ਅਧਿਕਾਰੀ ਦੀ ਮੌਜੂਦਗੀ ਜਾਂ ਗੈਰਮੌਜੂਦਗੀ ਇਲਾਕੇ ਤੇ ਜ਼ਿਲ੍ਹੇ ਦੇ ਸਾਰੇ ਹਲਕਿਆਂ ਚ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਸ਼ਿਕਾਇਤ ਚ ਅੱਗੇ ਲਿਖਿਆ ਹੈ  ਕਿ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਹੁਣ ਆਪਣੀ ਇਕ ਵੱਖ ਪਾਰਟੀ  ‘ਪੰਜਾਬ ਲੋਕ ਕਾਂਗਰਸ’  ਬਣਾ ਲਈ ਹੈ  ਤੇ ਉਨ੍ਹਾਂ ਨੇ ਵੀ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ  ਵੀ ਵਿਧਾਨ ਸਭਾ ਚੋਣਾਂ ਚ ਆਪਣੇ ਉਮੀਦਵਾਰ ਉਤਾਰੇਗੀ। ਪਟਿਆਲਾ ਚ ਕੈਪਟਨ ਅਮਰਿੰਦਰ ਸਿੰਘ ਆਪ ਜਾਂ ਫਿਰ ਉਨ੍ਹਾਂ ਦੇ  ਪਰਿਵਾਰ ਦਾ ਕੋਈ ਮੈਂਬਰ ਉਮੀਦਵਾਰ ਹੋ ਸਕਦੇ ਹਨ। ਇਸੇ ਤਰ੍ਹਾਂ ਬਾਕੀ ਦੇ ਹਲਕਿਆਂ ਚ ਵੀ  ਕੈਪਟਨ ਦੇ ਨੇੜਲੇ ਹੀ ਉਮੀਦਵਾਰ ਹੋਣਗੇ ।  ਇਨ੍ਹਾਂ ਹਾਲਾਤਾਂ ਚ ਆਈਜੀ ਰਾਕੇਸ਼  ਅਗਰਵਾਲ ਦਾ ਪਟਿਆਲਾ ਜ਼ਿਲ੍ਹਾ ਚ ਤੈਨਾਤ ਰਹਿਣਾ ਵੋਟਾਂ ਨੂੰ ਲਾਜ਼ਮੀ ਪ੍ਰਭਾਵਿਤ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ  ਵੱਲੋਂ ਚੋਣਾਂ ਤੋਂ ਪਹਿਲੇ ਹੀ ਸਾਰੇ  ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ  ਨਿਰਦੇਸ਼ ਜਾਰੀ ਕਰ ਦਿੱਤੇ ਜਾਂਦੇ ਹਨ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕਿਸੇ ਵੀ ਅਫ਼ਸਰ ਜਾਂ ਮੁਲਾਜ਼ਮ ਜਿਸ ਦਾ ਕਾਰਜਕਾਲ ਇੱਕੋ ਜ਼ਿਲ੍ਹੇ ਚ 3 ਸਾਲ ਤੋੰ ਵੱਧ ਹੋ ਰਿਹਾ ਹੋਵੇ  ਜਾਂ ਫਿਰ ਉਹ ਜ਼ਿਲ੍ਹਾ ਉਸਦਾ ਗ੍ਰਹਿ ਜ਼ਿਲ੍ਹਾ ਹੋਵੇ, ਚੋਣਾਂ ਦੌਰਾਨ ਉਸ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ।

Share this Article
Leave a comment