ਸਾਊਥ ਅਮਰੀਕਾ ਦੇ ਇਸ ਦੇਸ਼ ‘ਚ ਜਾਣ ਲਈ ਹੁਣ ਨਹੀਂ ਪਵੇਗੀ ਵੀਜ਼ੇ ਦੀ ਲੋੜ੍ਹ

TeamGlobalPunjab
2 Min Read

ਰਿਓ-ਡੀ-ਜਨੇਰਿਓ ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਨੇ ਦਿਵਾਲੀ ਤੋਂ ਪਹਿਲਾਂ ਭਾਰਤੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਕਿਹਾ ਹੈ ਕਿ ਭਾਰਤ ਦੇ ਲੋਕਾਂ ਨੂੰ ਬ੍ਰਾਜ਼ੀਲ ਆਉਣ ਲਈ ਵੀਜ਼ਾ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਤੋਂ ਇਲਾਵਾ ਚੀਨ ਨੂੰ ਵੀ ਸਾਊਥ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਵਿੱਚ ਆਉਣ ਦੀ ਛੋਟ ਦਿੱਤੀ ਗਈ ਹੈ। ਦੱਸ ਦੇਈਏ ਕਿ ਬ੍ਰਾਜ਼ੀਲ ਸਾਊਥ ਅਮਰੀਕਾ ਤੇ ਲੈਟਿਨ ਅਮਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ। ਬੋਲਸੋਨਾਰੋ ਇਸ ਸਾਲ ਸੱਤਾ ਵਿੱਚ ਆਏ ਹਨ ਉਨ੍ਹਾਂ ਨੇ ਦੇਸ਼ ਵਿੱਚ ਕਾਰੋਬਾਰ ਵਧਾਉਣ ਲਈ ਕਈ ਦੇਸ਼ਾਂ ਨੂੰ ਵੀਜ਼ਾ ‘ਚ ਛੋਟ ਦਿੱਤੀ ਹੈ।

ਬ੍ਰਾਜ਼ੀਲ ਦਾ ਵੀਜ਼ਾ ਤਿਆਰ ਹੋਣ ‘ਚ ਹਾਲੇ ਤੱਕ 10 ਤੋਂ 15 ਦਿਨ ਦਾ ਸਮਾਂ ਲਗਦਾ ਸੀ ਤੇ ਵਰਕ ਵੀਜਾ 7 ਤੋਂ 10 ਦਿਨ ‘ਚ ਬਣਦਾ ਸੀ। ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਬ੍ਰਾਜ਼ੀਲ ਨੇ ਅਮਰੀਕਾ, ਕੈਨੇਡਾ, ਜਾਪਾਨ ਤੇ ਆਸਟਰੇਲਿਆ ਦੇ ਯਾਤਰੀਆਂ ਤੇ ਕਾਰੋਬਾਰੀਆਂ ਨੂੰ ਵੀਜ਼ਾ ‘ਚ ਛੋਟ ਦਿੱਤੀ ਸੀ। ਹਾਲਾਂਕਿ, ਇਨ੍ਹਾਂ ਦੇਸ਼ਾਂ ‘ਚ ਬ੍ਰਾਜ਼ੀਲ ਤੋਂ ਆਉਣ ਵਾਲੇ ਯਾਾਤਰੀਆਂ ਨੂੰ ਅਜਿਹੀ ਛੋਟ ਨਹੀਂ ਦਿੱਤੀ ਗਈ ਹੈ।

- Advertisement -

ਧਿਆਨ ਯੋਗ ਹੈ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਸਖਤ ਫੈਸਲੇ ਲੈਣ ਲਈ ਜਾਣਿਆ ਜਾਂਦਾ ਹੈ। ਭ੍ਰਿਸ਼ਟਾਚਾਰ ਤੋਂ ਮੁਕਤੀ ਦਵਾਉਣ ਦੇ ਵਾਅਦਿਆਂ ਦੀ ਵਜ੍ਹਾ ਕਾਰਨ ਹੀ ਉਨ੍ਹਾਂ ਨੂੰ ਲੋਕਾਂ ਨੇ ਚੁਣਿਆ ਹੈ। ਇਸ ਵਾਰ ਦੀਆਂ ਚੋਣ ਵਿੱਚ ਉਨ੍ਹਾਂ ਨੇ ਕਾਫ਼ੀ ਅੰਤਰ ਨਾਲ ਜਿੱਤ ਹਾਸਲ ਕੀਤੀ ਸੀ।

Share this Article
Leave a comment