ਸੋਨਮ ਕਪੂਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਾਪਾ ਆਨੰਦ ਆਹੂਜਾ ਦੀ ਗੋਦ ‘ਚ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ

Rajneet Kaur
2 Min Read

ਨਿਊਜ਼ ਡੈਸਕ: ਸੋਨਮ ਕਪੂਰ ਨੇ 20 ਅਗਸਤ, 2022 ਨੂੰ ਬੇਟੇ ਨੂੰ ਜਨਮ ਦਿੱਤਾ। ਉਦੋਂ ਤੋਂ ਸੋਨਮ ਹਸਪਤਾਲ ਵਿੱਚ ਸੀ ਅਤੇ ਅੱਜ ਯਾਨੀ 26 ਅਗਸਤ 2022 ਨੂੰ ਛੇ ਦਿਨਾਂ ਬਾਅਦ ਉਨ੍ਹਾਂ ਨੂੰ ਛੁੱਟੀ ਮਿਲ ਗਈ ਹੈ।

 ਪਾਪਾ ਆਨੰਦ ਆਹੂਜਾ ਆਪਣੇ ਬੇਟੇ ਨੂੰ ਗੋਦ ‘ਚ ਚੁੱਕਿਆ ਹੋਇਆ ਹੈ। ਆਨੰਦ ਦੀ ਇਸ ਤਸਵੀਰ ‘ਚ ਸੋਨਮ ਕਪੂਰ ਦੀ ਝਲਕ ਵੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਭਿਨੇਤਰੀ ਨੂੰ ਵਾਈਟ ਕਲਰ ਦੀ ਡਰੈੱਸ ‘ਚ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਸੈਲੀਬ੍ਰਿਟੀ ਫੋਟੋਗ੍ਰਾਫਰ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਨਾਨਾ ਅਨਿਲ ਕਪੂਰ ਨੇ ਵੀ ਮੀਡੀਆ ਦੇ ਸਾਹਮਣੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਸੋਨਮ ਕਪੂਰ ਨੂੰ ਡਿਲੀਵਰੀ ਦੇ ਛੇ ਦਿਨ ਬਾਅਦ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਹੈ। 

ਸੋਨਮ ਅਤੇ ਆਨੰਦ ਦੇ ਡਿਸਚਾਰਜ ਹੋਣ ਅਤੇ ਉਨ੍ਹਾਂ ਦੇ ਪੋਤਰੇ ਦੇ ਘਰ ਆਉਣ ‘ਤੇ  ਨਾਨਾ ਅਨਿਲ ਕਪੂਰ ਬਹੁਤ ਖੁਸ਼ ਹਨ ਅਤੇ ਉਹ ਮੀਡੀਆ ਦੇ ਸਾਹਮਣੇ ਆਪਣੀ ਖੁਸ਼ੀ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ। ਅਨਿਲ ਕਪੂਰ ਨੇ ਆਪਣੇ ਜਵਾਈ ਆਨੰਦ ਆਹੂਜਾ ਨਾਲ ਮਿਲ ਕੇ ਸਾਰੇ ਮੀਡੀਆ ਵਾਲਿਆਂ ਨੂੰ ਮਠਿਆਈਆਂ ਦੇ ਡੱਬੇ ਵੰਡੇ ਹਨ ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment