ਸੋਨਮ ਬਾਜਵਾ ਅਤੇ ਤਾਨੀਆ ਦੀ ਫਿਲਮ ‘ਗੋਡੇ ਗੋਡੇ ਚਾਅ’ ਵਿੱਚ ਦੋਵੇ ਨਿਕੋ ਤੇ ਰਾਨੀ ਬਣ ਜਿੱਤਣਗੀਆਂ ਦਿਲ

navdeep kaur
3 Min Read

ਨਿਊਜ਼ ਡੈਸਕ : ਸੋਨਮ ਬਾਜਵਾ ਅਤੇ ਤਾਨੀਆ ਦੀ ਫਿਲਮ ‘ਗੋਡੇ ਗੋਡੇ ਚਾਅ’ ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਇਸ ਫਿਲਮ ਰਾਹੀਂ ਇੱਕ ਵਾਰ ਫਿਰ ਤੋਂ ਸੋਨਮ ਅਤੇ ਤਾਨੀਆ ਦਾ ਅੰਦਾਜ਼ ਚਰਚਾ ਵਿੱਚ ਹੈ। ਦੋਵੇ ਪੰਜਾਬਣਾਂ ਉੱਚੀਆਂ ਲੰਮੀਆਂ ਫਿਲਮ ਵਿੱਚ ਫੈਨਸ ਦਾ ਮਨ ਮੋਹ ਲੈਂਦੀਆਂ ਹਨ।
ਇਸ ਤੋਂ ਇਲਾਵਾ ਨਿਰਮਲ ਰਿਸ਼ੀ ਦੀ ਕਾਮੇਡੀ ਵੀ ਹਰ ਪਾਸੇ ਛਾਈ ਹੋਈ ਹੈ। ਇਸ ਵਿਚਕਾਰ ਸੋਨਮ ਅਤੇ ਤਾਨੀਆ ਦੀਆਂ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆ ਹਨ। ਜਿਨ੍ਹਾਂ ਵਿੱਚ ਉਨ੍ਹਾਂ ਦਾ ਸਾਦਗੀ ਭਰਿਆ ਅੰਦਾਜ਼ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ…

ਦੱਸ ਦੇਈਏ ਕਿ ਇਸ ਫਿਲਮ ਦੀ ਕਹਾਣੀ ਉਸ ਦੌਰ ਦੇ ਆਲੇ-ਦੁਆਲੇ ਘੁੰਮਦੀ ਹੈ, ਜਦੋਂ ਔਰਤਾਂ ਨੂੰ ਬਰਾਤ ‘ਚ ਜਾਣ ਦੀ ਇਜਾਜ਼ਤ ਨਹੀਂ ਮਿਲਦੀ ਸੀ। ਬਰਾਤ ਵਿੱਚ ਸਿਰਫ ਬੰਦੇ ਹੀ ਜਾਂਦੇ ਸੀ। ਹੁਣ ਸੋਨਮ ਬਾਜਵਾ ਤੇ ਨਿਰਮਲ ਰਿਸ਼ੀ ਮਿਲ ਕੇ ਇਸ ਨਿਯਮ ਨੂੰ ਬਦਲਣ ਦੀਆਂ ਸਕੀਮਾਂ ਲਾਉਂਦੀਆਂ ਹਨ। ਇਸ ਵਿੱਚ ਉਹ ਕਿਸ ਤਰ੍ਹਾਂ ਸਫਲ ਹੋਣਗੀਆਂ ਇਹ ਫਿਲਮ ਵਿੱਚ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਆਪਣੀਆਂ ਦੋਵੇਂ ਫਿਲਮਾਂ ਨੂੰ ਲੈਕੇ ਲਗਾਤਾਰ ਲਾਈਮਲਾਈਟ ‘ਚ ਬਣੀ ਹੋਈ ਹੈ। ਉਸ ਦੀ ਫਿਲਮ ‘ਕੈਰੀ ਆਨ ਜੱਟਾ 3’ ਦਾ ਟੀਜ਼ਰ ਤੇ ਟਾਈਟਲ ਟਰੈਕ ਹਾਲ ਹੀ ‘ਚ ਰਿਲੀਜ਼ ਹੋਇਆ ਹੈ।
ਇਸ ਫਿਲਮ ‘ਚ ਸੋਨਮ ਬਾਜਵਾ ਗਿੱਪੀ ਗਰੇਵਾਲ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਜਦਕਿ ‘ਗੋਡੇ ਗੋਡੇ ਚਾਅ’ ‘ਚ ਉਹ ਗੀਤਾਜ ਬਿੰਦਰੱਖੀਆ ਨਾਲ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ।

- Advertisement -

ਦੱਸ ਦਈਏ ਕਿ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣੀ ਹੋਈ ਹੈ। ਉਸ ਦੀਆਂ ਬੈਕ ਟੂ ਬੈਕ ਦੋ ਫਿਲਮਾਂ ‘ਗੋਡੇ ਗੋਡੇ ਚਾਅ’ ਤੇ ‘ਕੈਰੀ ਆਨ ਜੱਟਾ 3’ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਦੋਵੇਂ ਹੀ ਫਿਲਮਾਂ ‘ਚ ਉਸ ਦਾ ਵੱਖੋ-ਵੱਖਰਾ ਕਿਰਦਾਰ ਨਜ਼ਰ ਆਉਣ ਵਾਲਾ ਹੈ। ਇਹ ਤਾਂ ਸਭ ਨੂੰ ਪਤਾ ਹੈ ਕਿ ਉਸ ਦੀ ਫਿਲਮ ‘ਗੋਡੇ ਗੋਡੇ ਚਾਅ’ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਹਾਲ ਇਹ ਦੋਵੇਂ ਫਿਲਮਾਂ ਦੇਖਣੀਆਂ ਬੇਹੱਦ ਮਜ਼ੇਦਾਰ ਰਹਿਣਗੀਆਂ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment