ਦਰਬਾਰ ਸਾਹਿਬ ਦੀ ਜਗ੍ਹਾ ਮੰਦਿਰ ਬਣਾਉਣ ਦਾ ਬਿਆਨ ਦੇਣ ਵਾਲੇ ਖਿਲਾਫ DSGMC ਵਲੋਂ ਸ਼ਿਕਾਇਤ

TeamGlobalPunjab
2 Min Read

ਨਵੀਂ ਦਿੱਲੀ: ਸ੍ਰੀ ਦਰਬਾਰ ਸਾਹਿਬ ਦੀ ਜਗ੍ਹਾ ਮੰਦਿਰ ਬਣਾਉਣ ਸਬੰਧੀ ਬਿਆਨ ਦੇਣ ਵਾਲੇ ਵਿਅਕਤੀ ਰਾਘਵ ਖ਼ਿਲਾਫ਼ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਪੁਲਿਸ ਥਾਣੇ ‘ਚ ਸ਼ਿਕਾਇਤ ਕੀਤੀ ਗਈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ਼ਰਾਰਤੀ ਅਨਸਰ ਰਾਘਵ ਨੇ ਫੇਸਬੁੱਕ ਦੇ ਉੱਪਰ ਇਹ ਵਿਵਾਦਤ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਐਸਐਚਓ ਪੁਲਿਸ ਥਾਣਾ ਨਾਰਥ ਅਵੈਨਿਊ ਨਵੀਂ ਦਿੱਲੀ ਨੂੰ ਕੀਤੀ ਗਈ। ਮਨਜਿੰਦਰ ਸਿਰਸਾ ਨੇ ਰਾਘਵ ਦੇ ਖਿਲਾਫ ਧਾਰਾ 295 ਏ, 153 ਏ, 499, 500, 501 ਅਤੇ ਆਈ ਟੀ ਐਕਟ ਦੀਆਂ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਇਲਜ਼ਾਮ ਲਗਾਇਆ ਕਿ ਇਸ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਵਿਅਕਤੀ ਰਾਘਵ ਗੌਤਮ ਨੇ ਬਹੁਤ ਹੀ ਇਤਰਾਜ਼ਯੋਗ ਸੰਦੇਸ਼ ਪਾਏ ਹਨ ਜਿਸ ਨਾਲ ਵੱਖ-ਵੱਖ ਫਿਰਕਿਆਂ ਵਿਚ ਨਫਰਤ ਦੀ ਭਾਵਨਾ ਪੈਦਾ ਹੋਈ ਹੈ।

ਮਨਜਿੰਦਰ ਸਿਰਸਾ ਨੇ ਕਿਹਾ ਰਾਘਵ ਦੀਆਂ ਫੇਸਬੁੱਕ ਪੋਸਟਾਂ ਅਤੇ ਉਸ ਦੇ ਉੱਪਰ ਫੋਲੋਅਰ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਤੋਂ ਲੱਗਦਾ ਹੈ ਕਿ ਇਨ੍ਹਾਂ ਦੀ ਮਨਸੂਬੇ ਠੀਕ ਨਹੀਂ ਹਨ। ਇਸ ਨੇ ਸ੍ਰੀ ਦਰਬਾਰ ਸਾਹਿਬ ਬਾਰੇ ਇਤਿਹਾਸ ਨੂੰ ਤੋੜ ਮਰੋੜ ਕੇ ਝੂਠ ਬੋਲਕੇ ਨਫਰਤ ਫੈਲਾਈ ਹੈ। ਉਹਨਾਂ ਕਿਹਾ ਕਿ ਜੇਕਰ ਇਸਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਸਥਿਤੀ ਹੱਥ ‘ਚੋਂ ਬਾਹਰ ਹੋ ਸਕਦੀ ਹੈ ਤੇ ਸਾਰੇ ਸਿੱਖ ਭਾਈਚਾਰੇ ਲਈ ਅਮਨ ਕਾਨੂੰਨ ਦੀ ਸਥਿਤੀ ਭੰਗ ਹੋ ਸਕਦੀ ਹੈ।

- Advertisement -

ਉਹਨਾਂ ਕਿਹਾ ਸ੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਵਿਚ ਸਥਿਤ ਹੈ ਜਿਸਨੂੰ 16ਵੀਂ ਸਦੀ ਵਿਚ ਗੁਰੂ ਅਰਜਨ ਦੇਵ ਜੀ ਨੇ ਬਣਾਇਆ ਸੀ ਜਿਸਦੇ ਚਾਰ ਦਰਵਾਜ਼ੇ ਸਿੱਖਾਂ ਦੇ ਸਾਰੇ ਧਰਮਾਂ ਪ੍ਰਤੀ ਸਤਿਕਾਰ ਦਾ ਪ੍ਰਤੀਕ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਦਰਬਾਰ ਸਾਹਿਬ ਵਿਚ ਪ੍ਰਕਾਸ਼ ਹੁੰਦਾ ਹੈ ਤੇ ਰੋਜ਼ਾਨਾ ਇਕ ਲੱਖ ਤੋਂ ਵੱਧ ਸ਼ਰਧਾਲੂ ਇਥੇ ਨਤਮਸਤਕ ਹੁੰਦੇ ਹਨ।

Share this Article
Leave a comment