ਨਾਈਜੀਰੀਆ ਦੇ ਸ਼ਹਿਰ ਲੋਕਜਾ ‘ਚ ਪੈਟਰੋਲ ਟੈਂਕਰ ‘ਚ ਜ਼ਬਰਦਸਤ ਧਮਾਕਾ, 23 ਮੌਤਾਂ 30 ਤੋਂ ਵੱਧ ਝੁਲਸੇ

TeamGlobalPunjab
1 Min Read

ਅਬੁਜਾ : ਨਾਈਜੀਰੀਆ ਦੀ ਰਾਜਧਾਨੀ ਕੋਗੀ ਸਟੇਟ ਦੇ ਲੋਕਜਾ ਸ਼ਹਿਰ ‘ਚ ਪੈਟਰੋਲ ਟੈਂਕਰ ਦੇ ਵਾਹਨ ਨਾਲ ਟਕਰਾ ਜਾਣ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ। ਇਸ ਹਾਦਸੇ ‘ਚ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਲੋਕ ਬੁਰੀ ਤਰ੍ਹਾਂ ਝੁਲਸ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਥੇ ਖੜ੍ਹੇ ਵਾਹਨ ਵੀ ਸੜ ਕੇ ਸੁਆਹ ਹੋ ਗਏ।

ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਵਾਪਰਿਆ। ਹਾਦਸੇ ਦੌਰਾਨਘੱਟ ਤੋਂ ਘੱਟ 30 ਲੋਕ ਝੁਲਸ ਗਏ। ਇੱਕ ਸਥਾਨਕ ਵਿਅਕਤੀ ਅਨੁਸਾਰ ਪੈਟਰੋਲ ਟੈਂਕਰ ਲੈ ਜਾ ਰਹੇ ਡਰਾਈਵਰ ਦਾ ਵਾਹਨ ‘ਤੇ ਕੰਟਰੋਲ ਨਾ ਰਿਹਾ ਅਤੇ ਟੈਂਕਰ ਇਕ ਵਾਹਨ ਨਾਲ ਟਕਰਾ ਗਿਆ, ਜਿਸ ਦੇ ਬਾਅਦ ਉਸ ਵਿਚ ਜ਼ੋਰ ਦਾ ਧਮਾਕਾ ਹੋਇਆ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share this Article
Leave a comment