ਸਮ੍ਰਿਤੀ ਮੰਧਾਨਾ-ਪਲਾਸ਼ ਦਾ ਵਿਆਹ Cancel: ਸਮ੍ਰਿਤੀ ਦਾ ਵੱਡਾ ਬਿਆਨ ਆਇਆ ਸਾਹਮਣੇ

Global Team
3 Min Read

ਨਵੀ ਦਿੱਲੀ : ਭਾਰਤੀ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਅਤੇ ਗਾਇਕ ਪਲਾਸ਼ ਦਾ ਵਿਆਹ ਕੈਂਸਲ ਹੋ ਗਿਆ ਹੈ। ਸਮ੍ਰਿਤੀ ਅਤੇ ਪਲਾਸ਼ ਨੇ ਇੱਕ ਇੰਸਟਾਗ੍ਰਾਮ ਸਟੋਰੀ ਵਿੱਚ ਇਹ ਖ਼ਬਰ ਸਾਂਝੀ ਕੀਤੀ। ਇਹ ਜੋੜਾ 23 ਨਵੰਬਰ ਨੂੰ ਵਿਆਹ ਕਰਨ ਵਾਲਾ ਸੀ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਸਪੱਸ਼ਟ ਕੀਤਾ ਕਿ ਗਾਇਕ ਪਲਾਸ਼ ਮੁੱਛਲ ਨਾਲ ਉਸਦਾ ਵਿਆਹ ਹੁਣ ਨਹੀਂ ਹੋਵੇਗਾ।

ਦੱਸ ਦਈਏ ਕਿ ਸੰਗੀਤ ਅਤੇ ਹਲਦੀ ਦੀਆਂ ਰਸਮਾਂ ਤਕ ਸਭ ਕੁਝ ਹੋ ਚੁੱਕਾ ਸੀ। ਵਿਆਹ ਵਾਲੇ ਦਿਨ 23 ਨਵੰਬਰ ਦੀ ਸਵੇਰ ਨੂੰ ਸਮ੍ਰਿਤੀ ਦੇ ਪਿਤਾ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਵਿਆਹ ਮੁਲਤਵੀ ਕਰ ਦਿੱਤਾ ਗਿਆ ਸੀ। ਮੁਲਤਵੀ ਹੋਣ ਤੋਂ ਬਾਅਦ, ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਣ ਲੱਗੀਆਂ। ਇਸ ਦੌਰਾਨ ਪਲਾਸ਼ ਵੱਲੋਂ ਸਮ੍ਰਿਤੀ ਨਾਲ ਧੋਖਾ ਦੇਣ ਦੇ ਦਾਅਵੇ ਵੀ ਕੀਤੇ ਗਏ। ਪਰ ਹੁਣ ਮੰਧਾਨਾ ਨੇ ਖੁਦ ਇਸ ਸਭ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਉਸਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਕਿ ਵਿਆਹ ਅਧਿਕਾਰਤ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਉਸਦੀ ਨਿੱਜੀ ਜ਼ਿੰਦਗੀ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।

ਸਮ੍ਰਿਤੀ ਨੇ ਲਿਖਿਆ, “ਮੈਂ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਸਾਡਾ ਵਿਆਹ ਰੱਦ ਹੋ ਗਿਆ ਹੈ। ਮੈਂ ਚਾਹੁੰਦੀ ਹਾਂ ਕਿ ਇਹ ਇੱਥੇ ਹੀ ਖਤਮ ਹੋ ਜਾਵੇ। ਪਿਛਲੇ ਕੁਝ ਹਫ਼ਤਿਆਂ ਵਿੱਚ ਮੇਰੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਹਨ, ਇਸ ਲਈ ਮੈਂ ਇਸਨੂੰ ਸਾਰਿਆਂ ਦੇ ਸਾਹਮਣੇ ਸਪੱਸ਼ਟ ਕਰਨਾ ਜ਼ਰੂਰੀ ਸਮਝਿਆ।’ ” ਦੋਵਾਂ ਨੇ ਇੰਸਟਾਗ੍ਰਾਮ ‘ਤੇ ਇਕੋ ਸਮੇ ਆਪਣੇ ਰਿਸ਼ਤੇ ਨੂੰ ਲੈ ਕੇ ਪੋਸਟ ਸਾਂਝੀ ਕੀਤੀ। ਸਮ੍ਰਿਤੀ ਨੇ ਕਿਹਾ “ਮੈਂ ਬਹੁਤ ਨਿੱਜੀ ਵਿਅਕਤੀ ਹਾਂ ਅਤੇ ਆਪਣੀ ਨਿੱਜਤਾ ਬਣਾਈ ਰੱਖਣਾ ਚਾਹੁੰਦੀ ਹਾਂ, ਪਰ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਵਿਆਹ ਹੁਣ ਰੱਦ ਕਰ ਦਿੱਤਾ ਗਿਆ ਹੈ, ਕਿਰਪਾ ਕਰਕੇ ਇਸ ਸਮੇਂ ਦੋਵਾਂ ਪਰਿਵਾਰਾਂ ਦੇ ਨਿੱਜੀ ਜੀਵਨ ਦਾ ਸਤਿਕਾਰ ਕਰੋ ਅਤੇ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਸੰਭਾਲਣ ਅਤੇ ਅੱਗੇ ਵਧਣ ਲਈ ਕੁਝ ਸਮਾਂ ਦਿਓ।” ਸਮ੍ਰਿਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਵਿਆਹ ਦੀਆ ਰਸਮਾਂ ਵਾਲੀਆਂ ਸਾਰੀਆਂ ਫੋਟੋਆਂ ਵੀ ਡਿਲੀਟ ਕਰ ਦਿੱਤੀਆਂ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment